Amritsar
ਕੋਰੋਨਾ ਤੋਂ ਡਰੇ ਜੇਲ੍ਹ ਮੰਤਰੀ ਦੀ ਕੈਪਟਨ ਨੂੰ ਅਪੀਲ
18 ਮਾਰਚ : ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤ ਦੇ ਮਾਹੌਲ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ ਕੀਤੀ ਹੈ ਜਿਹਨਾਂ ਕੈਦੀਆਂ ਨੇ ਛੋਟੇ ਜ਼ੁਰਮ ਕੀਤੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਰਿਹਾਈ ਦਿੱਤੀ ਜਾਵੇ ਪਰ ਇਸਦੇ ਦੂਸਰੇ ਹੀ ਪਾਸੇ ਸੁਖਜਿੰਦਰ ਰੰਧਾਵਾ ਨੂੰ ਇਹ ਵੀ ਡਰ ਹੈ ਕਿ ਜੇਕਰ ਇਹ ਕੈਦੀ ਜੇਲ੍ਹ ਤੋਂ ਬਾਹਰ ਚਲੇ ਗਏ ਤਾਂ ਉਹਨਾਂ ਦੀ ਅਪਰਾਧ ਦੀ ਤਾਦਾਦ ਵੱਧ ਵੀ ਸਕਦੀ ਹੈ।
ਹਾਲਾਂਕਿ ਜੇਲ੍ਹ ਮੰਤਰੀ ਨੇ ਇਸ ਕੋਰੋਨਾ ਵਾਇਰਸ ਤੋਂ ਬੱਚਣ ਲਈ ਸਾਰੀਆਂ ਜੇਲ੍ਹਾਂ ਵਿੱਚ sanitizer ਅਤੇ mask ਦੇਣ ਦਾ ਹੁਕਮ ਵੀ ਜਾਰੀ ਕੀਤੇ ਹਨ। ਇਸ ਕਰਕੇ ਉਹਨਾਂ ਨੇ ਇਹ ਫੈਸਲਾ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਛੱਡ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਜੇਲ੍ਹਾਂ ਦੀ ਸੁਰੱਖਿਆ ਲਈ ਕੀ ਫੈਸਲਾ ਲੈਂਦੇ ਹਨ ?