Connect with us

Amritsar

ਚਿੜੀਆਘਰਾਂ ਨੂੰ ਵੀ 31 ਮਾਰਚ ਤੱਕ ਕੀਤਾ ਬੰਦ

Published

on

17 ਮਾਰਚ : ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚਲੇ ਸਾਰੇ ਚਿੜਿਆਘਰਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਕੋਵਿਡ-19 ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਮੱÎਸਿਆ ਨੂੰ ਟਾਲਣ ਲਈ ਇਹਤਿਆਤ ਵਜੋਂ ਲਿਆ ਗਿਆ ਹੈ।

ਕਾਬਲੇਗੌਰ ਹੈ ਕਿ ਇੱਥੇ ਚੰਡੀਗੜ• ਦੇ ਨੇੜੇ ਛੱਤਬੀੜ ਵਿੱਖੇ ਇੱਕ ਵੱਡਾ ਚਿੜੀਆਘਰ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਸਮਰਾਲਾ ਨੇੜੇ ਵਿੱਖੇ ਚਾਰ ਹੋਰ ਛੋਟੇ ਚਿੜੀਆਘਰ ਹਨ। ਦੱਸ ਦਈਏ ਤਕਰੀਬਨ 4000 ਸੈਲਾਨੀ/ਦਰਸ਼ਕ ਰੋਜ਼ਾਨਾ ਇਹਨਾਂ ਚਿੜੀਆਘਰਾਂ ਵਿੱਚ ਆਉਂਦੇ ਹਨ ਜਦੋਂਕਿ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਇੱਥੇ ਆਉਣ ਵਾਲਿਆਂ ਦੀ ਗਿਣਤੀ 10,000 ਦੇ ਕਰੀਬ ਹੋ ਜਾਂਦੀ ਹੈ ਅਤੇ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਵਿਚ ਛੁੱਟੀਆਂ ਦੌਰਾਨ ਇਹ ਗਿਣਤੀ ਹੋਰ ਵੀ ਵੱਧ ਜਾਂਦੀ ਹੈ।