National
ਦਿੱਲੀ ‘ਚ ਸ਼ੁਰੂ ਹੋਈ ਹੋਮ ਵੋਟਿੰਗ, ਇਨ੍ਹਾਂ ਲੀਡਰਾਂ ਨੇ ਪਾਈਆਂ ਵੋਟਾਂ
LOK SABHA ELECTION 2024 : ਦਿੱਲੀ ਵਿੱਚ ਛੇਵੇਂ ਪੜਾਅ ਤਹਿਤ 25 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਵੋਟਾਂ ਦੇ ਮੱਦੇਨਜਰ ਚੋਣ ਕਮਿਸ਼ਨ ਨੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਅਪਾਹਜਾਂ ਲਈ ਘਰ-ਘਰ ਵੋਟਿੰਗ ( ਹੋਮ ਵੋਟਿੰਗ ) ਦੀ ਸਹੂਲਤ ਸ਼ੁਰੂ ਕੀਤੀ ਹੈ।
ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਘਰ ਘਰ ਵੋਟਿੰਗ ਸਹੂਲਤ 18 ਮਈ ਤੋਂ 24 ਮਈ ਤੱਕ ਜਾਰੀ ਰਹੇਗੀ। ਦੱਸ ਦੇਈਏ ਕਿ ਦਿੱਲੀ ਵਿੱਚ 25 ਮਈ ਨੂੰ ਵੋਟਿੰਗ ਹੋਣੀ ਹੈ।
ਕਿਸ -ਕਿਸ ਨੇ ਪਾਈ ਹੋਮ ਵੋਟਿੰਗ
ਇਸੀ ਸਹੂਲਤ ਨੂੰ ਲੈ ਕੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ, ਸਾਬਕਾ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਨਵੀਂ ਦਿੱਲੀ ਸੰਸਦੀ ਹਲਕੇ ਵਿੱਚ ਵੋਟਿੰਗ ਕੀਤੀ।
ਇਨ੍ਹਾਂ ਸੀਟਾਂ ‘ਤੇ ਪੰਜਵੇਂ ਪੜਾਅ ਦੀ ਹੋਵੇਗੀ ਵੋਟਿੰਗ:
ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਯੂਪੀ ਦੀਆਂ 14 ਸੀਟਾਂ ਲਈ 20 ਮਈ ਨੂੰ ਵੋਟਿੰਗ ਹੋਵੇਗੀ। ਜਿਨ੍ਹਾਂ ਸੀਟਾਂ ‘ਤੇ ਵੋਟਿੰਗ ਹੋਣੀ ਹੈ, ਉਨ੍ਹਾਂ ‘ਚ ਲਖਨਊ, ਰਾਏਬਰੇਲੀ, ਅਮੇਠੀ, ਜਾਲੌਨ (SC), ਝਾਂਸੀ, ਹਮੀਰਪੁਰ, ਬਾਂਦਾ, ਫਤਿਹਪੁਰ, ਕੌਸ਼ੰਬੀ (SC), ਬਾਰਾਬੰਕੀ (SC), ਫੈਜ਼ਾਬਾਦ, ਕੈਸਰਗੰਜ ਅਤੇ ਗੋਂਡਾ ਲੋਕ ਸ਼ਾਮਲ ਹਨ।
25 ਮਈ ਨੂੰ ਪੈਣਗੀਆਂ ਇੱਥੇ ਵੋਟਾਂ
ਛੇਵੇਂ ਗੇੜ ਦੇ ਤਹਿਤ 25 ਮਈ ਨੂੰ ਬਿਹਾਰ, ਹਰਿਆਣਾ, ਝਾਰਖੰਡ, ਓਡੀਸ਼ਾ, ਉੱਤਰ ਪ੍ਰਦੇਸ਼, ਪੱਛਮ ਬੰਗਾਲ ਅਤੇ ਦਿੱਲੀ ਦੀਆਂ ਕੁਲ 57 ਸੀਟਾਂ ਉੱਤੇ ਵੋਟਾਂ ਪੈਣਗੀਆਂ।
1 ਜੂਨ ਨੂੰ ਕਿੱਥੇ-ਕਿੱਥੇ ਪੈਣਗੀਆਂ ਵੋਟਾਂ:
ਦੱਸ ਦੇਈਏ ਕਿ ਚੋਣਾਂ ਦੇ ਆਖਰੀ ਗੇੜ ‘ਚ 1 ਜੂਨ 2024 ਨੂੰ ਪੰਜਾਬ , ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੋਟਾਂ ਪੈਣਗੀਆਂ।ਇਸ ਤੋਂ 3 ਦਿਨ ਬਾਅਦ ਯਾਨੀ ਕੀ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।
ਚੋਣਾਂ ਲਈ ਕੀ ਖ਼ਾਸ ਇੰਤਜ਼ਾਮ ਹਨ:
- 1.82 ਕਰੋੜ ਵੋਟਰ ਇਸ ਸਾਲ ਪਹਿਲੀ ਵਾਰ ਵੋਟ ਪਾਉਣਗੇ।
- ਉਨ੍ਹਾਂ ਦੱਸਿਆ ਕਿ ਮਰਦ ਤੇ ਔਰਤ ਵੋਟਰਾਂ ਦਾ ਅਨੁਪਾਤ ਇਸ ਵੇਲੇ 1000:948 ਹੈ।
- ਮਰਦ ਵੋਟਰਾਂ ਦੀ ਗਿਣਤੀ 49.7 ਕਰੋੜ ਹੈ ਤੇ ਔਰਤ ਵੋਟਰਾਂ ਦੀ 47.1 ਕਰੋੜ ਹੈ।
- ਸੀ-ਵਿਜਿਲ ਐਪ ਉੱਤੇ ਵੋਟਰ ਕਿਸੇ ਵੀ ਗਲਤ ਕੰਮ ਦੀ ਸ਼ਿਕਾਇਤ ਕੀਤੀ ਜਾ ਸਕੇਗੀ।
- ਵੋਟਰ ਦੀ ਕਿਸੇ ਵੀ ਸ਼ਿਕਾਇਤ ਉੱਤੇ 100 ਮਿੰਟ ਵਿੱਚ ਰਿਸਪੌਂਸ ਦਿੱਤਾ ਜਾਵੇਗਾ।
- ਵੋਟਰ ਬੂਥਾਂ ਉੱਤੇ ਹਰ ਵਰਗ ਦੇ ਲਈ ਪੂਰੇ ਇੰਤਜ਼ਾਮ ਹੋਣਗੇ।
- ਔਰਤਾਂ ਤੇ ਮਰਦਾਂ ਲਈ ਪਖਾਣਿਆਂ ਦਾ ਪ੍ਰਬੰਧ ਹੋਵੇਗਾ।
- ਅਪਾਹਜ ਲੋਕਾਂ ਦੇ ਲਈ ਰੈਂਪ ਤੇ ਵ੍ਹੀਲ ਚੇਅਰ ਦਾ ਪ੍ਰਬੰਧ ਹੋਵੇਗਾ।
- 85 ਸਾਲ ਤੋ ਵੱਡੀ ਉਮਰ ਦੇ ਬਜ਼ੁਰਗ ਘਰ ਵਿੱਚ ਹੀ ਵੋਟ ਪਾ ਸਕਣਗੇ।