Pakistan
ਪਾਕਿਸਤਾਨ ਵਿੱਚ 5 ਮਾਸੂਮਾਂ ਦੀ ਪਾਣੀ ਪੀਣ ਕਾਰਨ ਕਿਉਂ ਹੋਈ ਮੌਤ

8 ਅਪ੍ਰੈਲ 2024: ਪਾਕਿਸਤਾਨ ਦੇ ਸਿੰਧ ਸੂਬੇ ਦੇ ਸੰਘਰ ਜ਼ਿਲ੍ਹੇ ਵਿੱਚ ਇੱਕ ਨਲਕੇ ਦਾ ਦੂਸ਼ਿਤ ਪਾਣੀ ਪੀਣ ਨਾਲ ਇੱਕੋ ਪਰਿਵਾਰ ਦੇ ਪੰਜ ਬੱਚਿਆਂ ਦੀ ਮੌਤ ਹੋ ਗਈ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਸੰਘਰ ਵਿੱਚ 4 ਤੋਂ 8 ਸਾਲ ਦੀ ਉਮਰ ਦੇ ਪੰਜ ਬੱਚਿਆਂ ਦੀ ਮੌਤ ਨੇੜਲੇ ਨਲਕੇ ਤੋਂ ਪਾਣੀ ਪੀਣ ਨਾਲ ਹੋਈ ਹੈ। ਸਬੰਧਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚਿਆਂ ਨੂੰ ਬੁਖਾਰ, ਦਸਤ ਅਤੇ ਉਲਟੀਆਂ ਦੀ ਸ਼ਿਕਾਇਤ ਕਰਕੇ ਹਸਪਤਾਲ ਲਿਜਾਇਆ ਗਿਆ। ਜਿੱਥੇ ਇਹਨਾਂ 5 ਬੱਚਿਆਂ ਦੀ ਮੌਤ ਹੋ ਗਈ ।
ਮ੍ਰਿਤਕਾਂ ਦੀ ਪਛਾਣ ਮੁਰੀਦ ਭੱਟੀ (8), ਮੁਮਤਾਜ਼ (3), ਰਾਸ਼ਿਦ ਅਲੀ (5), ਸਾਨੀਆ (4) ਅਤੇ ਜਮੀਰਾ (4) ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
Continue Reading