National
ਬਰਾਤੀਆਂ ਨਾਲ ਭਰੀ ਬੱਸ ਦੇ ਨਾਲ ਵਾਪਰਿਆ ਹਾਦਸਾ

UTTARAKHAND BUS ACCIDENT : ਉੱਤਰਾਖੰਡ ਦੇ ਪੌੜੀ ਜ਼ਿਲੇ ‘ਚ ਵੱਡਾ ਹਾਦਸਾ ਵਾਪਰ ਗਿਆ ਹੈ | ਖੁਸ਼ੀ ਦਾ ਮਾਹੌਲ ਮਾਤਮ ‘ਚ ਬਦਲ ਗਿਆ ਹੈ | ਜਿੱਥੇ ਵਿਆਹ ਦੇ ਬਰਾਤੀਆਂ ਨਾਲ ਭਰੀ ਬੱਸ 200 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਇਸ ਦਰਦਨਾਕ ਹਾਦਸੇ ‘ਚ 30 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 10 ਲੋਕ ਗੰਭੀਰ ਜ਼ਖਮੀ ਹੋ ਗਏ।
ਇਹ ਬੱਸ ਹਰਿਦੁਆਰ ਦੇ ਲਾਲਧਾਂਗ ਤੋਂ ਪੌੜੀ ਦੇ ਪਿੰਡ ਬੀਰੋਨਖਲ ਜਾ ਰਹੀ ਸੀ। ਘਟਨਾ ਦੀ ਜਾਣਕਾਰੀ ਮਿਲੀ ਹੈ ਕਿ ਵਿਧਾਨ ਸਭਾ ਸਪੀਕਰ ਰਿਤੂ ਖੰਡੂਰੀ ਮੌਕੇ ‘ਤੇ ਪਹੁੰਚ ਗਏ ਪਰ ਉਨ੍ਹਾਂ ਨੂੰ ਪਿੰਡ ਵਾਸੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਕਦੋਂ ਅਤੇ ਕਿਵੇਂ ਵਾਪਰਿਆ ਹਾਦਸਾ…
ਇਹ ਹਾਦਸਾ ਦੇਰ ਰਾਤ ਕਰੀਬ 8 ਵਜੇ ਪਿੰਡ ਸਿਮੰਡੀ ਨੇੜੇ ਉਸ ਸਮੇਂ ਵਾਪਰਿਆ ਜਦੋਂ ਬੱਸ ਡਰਾਈਵਰ ਸੰਤੁਲਨ ਗੁਆ ਬੈਠਾ ਅਤੇ ਬੱਸ ਸਿੱਧੀ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਬੱਸ ਵਿੱਚ 40-50 ਵਿਆਹ ਵਾਲੇ ਮਹਿਮਾਨ ਸਨ। ਜੋ ਕਿ ਹਰਿਦੁਆਰ ਤੋਂ ਪਿੰਡ ਬੀਰੋਨਖਲ ਜਾ ਰਹੀ ਸੀ ਤਾਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਅਤੇ ਬੱਸ ਸਿੱਧੀ 200 ਫੁੱਟ ਡੂੰਘੀ ਖਾਈ ਵਿੱਚ ਪਲਟ ਗਈ।