National
ਮਸ਼ਹੂਰ ਕਾਮੇਡੀਅਨ ਸਮੇ ਰੈਨਾ ਫਸੇ ਵਿਵਾਦਾਂ ‘ਚ ਦਰਜ ਹੋਇਆ ਕੇਸ
ਮਸ਼ਹੂਰ ਟੀਵੀ ਰਿਆਲਿਟੀ ਸ਼ੋ ਇੰਡੀਆ ਗੋਟ ਲੇਟੇਂਟ ਦੇ ਵਿਚ ਮਸ਼ਹੂਰ ਕਾਮੇਡੀਅਨ ਵਿਵਾਦਾਂ ਚ ਫਸਦੇ ਹੋਏ ਨਜ਼ਰ ਆ ਰਹੇ ਹਨ । ਵਿਵਾਦਾਂ ‘ਚ ਆਉਣ ਦਾ ਮੁੱਖ ਕਾਰਨ ਕਾਮੇਡੀਅਨ ਸਮੇ ਰੈਨਾ ਵਲੋਂ ਅਰੁਣਾਚਲ ਪ੍ਰਦੇਸ਼ ਤੋਂ ਪ੍ਰਤੀਯੋਗੀ ਜੈਸੀ ਨਬਾਮ ਨੂੰ ਗ਼ਲਤ ਸ਼ਬਦਾਂ ਤੇ ਟਿੱਪਣੀ ਹੈ।ਜਿਥੇ ਕਿ ਸਮੇ ਨੇ ਮਜ਼ਾਕ ‘ ਚ ਜੈਸੀ ਨਬਾਮ ਨੂੰ ਕਿਹਾ “ਕੀ ਉਸ ਨੇ ਕਦੇ ਕੁੱਤੇ ਦਾ ਮਾਸ ਖਾਧਾ ਹੈ” ਇਸ ਦਾ ਜਵਾਬ ਦਿੰਦੇ ਹੋਏ ਉਸ ਨੇ ਕਿਹਾ ਕਿ ਉਸ ਨੇ ਇਹ ਕਦੇ ਨਹੀਂ ਖਾਧਾ ਪਰ ਅਰੁਣਾਚਲ ਪ੍ਰਦੇਸ਼ ਦੇ ਲੋਕ ਕੁੱਤੇ ਦਾ ਮਾਸ ਖਾਂਦੇ ਹਨ। ਉਸ ਨੇ ਅੱਗੇ ਕਿਹਾ ਕਿ ਮੈਨੂੰ ਇਹ ਪਤਾ ਹੈ ਕਿਉਂਕਿ ਮੇਰੇ ਦੋਸਤ ਇਸ ਨੂੰ ਖਾਂਦੇ ਹਨ, ਕਈ ਵਾਰ ਤਾਂ ਉਹ ਆਪਣੇ ਪਾਲਤੂ ਜਾਨਵਰਾਂ ‘ਨੂੰ ਵੀ ਖਾਂ ਜਾਂਦੇ ਹਨ।
ਇਸ ਤੋਂ ਬਾਅਦ ਜੈਸੀ ਨੇ ਬਲਰਾਜ ਦੇ ਬਿਆਨ ਦਾ ਜ਼ੋਰਦਾਰ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਸੱਚ ਹੈ। ਇੰਡੀਆ ਗੋਟ ਲੇਟੇਂਟ ਪ੍ਰੋਗਰਾਮ ਦੇ ਵਿਚ ਇਹ ਸਬ ਕੁੱਝ ਹੋਣ ਮਗਰੋਂ ਪਹਿਲਾਂ ਤਾਂ ਮਾਮਲਾ ਠੰਡਾ ਹੋ ਗਿਆ ਪਰ ਫਿਰ ਇਸ ਟਿੱਪਣੀ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਜ਼ਿਲ੍ਹੇ ਦੇ ਸੇੱਪਾ ਦੇ ਵਸਨੀਕ ਅਰਮਾਨ ਰਾਮ ਵੇਲੀ ਬਖਾ ਨੇ 31 ਜਨਵਰੀ, 2025 ਨੂੰ ਜੇਸੀ ਵਿਰੁੱਧ ਕੇਸ ਦਾਇਰ ਕੀਤਾ। ਉਸ ਨੇ ਜੇਸੀ ‘ਤੇ ਸ਼ੋਅ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਹੁਣ ਤੱਕ ਸਮੈ ਰੈਨਾ ਜਾਂ ਸ਼ੋਅ ਦੀ ਟੀਮ ਵੱਲੋਂ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਗਿਆ । ਸ਼ਿਕਾਇਤ ਦੀ ਕਾਪੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ. ਦੱਸ ਦਈਏ ਕਿ ਸਮੇ ਰੈਨਾ ਹਾਲ ਹੀ ਵਿੱਚ ਸੋਨੀ ਟੀਵੀ ਦੇ ਸ਼ੋ ਕੌਣ ਬਣੇਗਾ ਕਰੋੜਪਤੀ ਦੇ ਵਿਚ ਗਏ ਸੀ ਜਿਸ ਤੋਂ ਬਾਅਦ ਉਹਨਾ ਦਾ ਸ਼ੋ ਤੇ ਵੀ ਸੋਸ਼ਲ ਮੀਡਿਆ ਤੇ ਕਾਫੀ ਟਰੌਲ ਹੋ ਰਿਹਾ ਹੈ।