National
13 ਮਹੀਨਿਆਂ ਬਾਅਦ ਸ਼ੰਭੂ ਬਾਰਡਰ ‘ਤੇ ਆਵਾਜਾਈ ਸ਼ੁਰੂ ,ਆਮ ਲੋਕਾਂ ਨੂੰ ਆਇਆ ਸੁੱਖ ਦਾ ਸਾਹ

SHAMBHU BORDER : ਸ਼ੰਭੂ ਸਰਹੱਦ ‘ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਹਟਾਉਣ ਤੋਂ ਬਾਅਦ, ਸੜਕਾਂ ਵੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਸ਼ੰਭੂ ਸਰਹੱਦ ‘ਤੇ ਬਾਰਡਰ ਕੰਧਾਂ ਜੋ ਲੰਬੇ ਸਮੇਂ ਤੋਂ ਬੰਦ ਸਨ, ਅੱਜ ਉਨ੍ਹਾਂ ਹਟਾ ਦਿੱਤਾ ਗਿਆ।
ਸ਼ੰਭੂ ਬਾਰਡਰ ‘ਤੇ ਵਾਹਨਾਂ ਦੀ ਆਵਾਜਾਈ ਦੋਬਾਰਾ ਸ਼ੁਰੂ ਹੋਈ ਹੈ। ਸ਼ੰਭੂ ਸਰਹੱਦ ਦੀ ਪੰਜਾਬ-ਹਰਿਆਣਾ ਲੇਨ ਨੂੰ ਦੋਬਾਰਾ ਖੋਲ੍ਹ ਦਿੱਤਾ ਗਿਆ ਹੈ। ਬੁੱਧਵਾਰ ਸ਼ਾਮ ਨੂੰ ਪੰਜਾਬ ਪੁਲਿਸ ਨੇ ਕਿਸਾਨਾਂ ਨੂੰ ਇੱਥੋਂ ਹਟਾ ਦਿੱਤਾ ਸੀ ਅਤੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੂੰ ਡਿਟੇਨ ਕਰ ਲਿਆ ਗਿਆ ਸੀ। । ਪੁਲਿਸ ਨੇ ਇੱਥੋਂ ਅਸਥਾਈ ਢਾਂਚੇ ਵੀ ਹਟਾ ਦਿੱਤੇ ਸਨ। ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲੀ ਸ਼ੰਭੂ ਸਰਹੱਦ ਲਗਭਗ 13 ਮਹੀਨਿਆਂ ਬਾਅਦ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਹੈ। ਹਰਿਆਣਾ ਦੇ ਅੰਬਾਲਾ ਤੋਂ ਪੰਜਾਬ ਦੇ ਰਾਜਪੁਰਾ ਤੱਕ ਦਿੱਲੀ-ਜਲੰਧਰ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਪੂਰੀ ਤਰ੍ਹਾਂ ਬਹਾਲ ਹੋ ਗਈ।