International
ਸੋਸ਼ਲ ਮੀਡੀਆ ‘ਤੇ ਓਲਿੰਪਕ ਗੋਲਡ ਮੇਡਲਿਸਟ ਨੇ ਕਪੜੇ ਉਤਾਰ ਪੋਸਟ ਕੀਤੀ ਤਸਵੀਰ

ਓਲਿੰਪਕ ਗੋਲਡ ਮੇਡਲ ਜੇਤੂ ਐਥਲੀਟ ਤੋਰਾਹ ਜੇਨ ਬ੍ਰਾਈਟ ਦੀ ਨਿਊਡ ਬ੍ਰੇਸਟਫੀਟਿੰਗ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਇਰਲ ਹੋ ਰਹੀ ਹੈ। ਜਿਸ ਦੀ ਵਜ੍ਹਾ ਨਾਲ ਸੋਸ਼ਲ਼ ਮੀਡੀਆ ਉੱਤੇ ਬਬਾਲ ਮਚ ਗਿਆ ਹੈ। 2010 ਵਿੰਟਰ ਓਲੰਪਿਕ ਸੋਨੇ ਦਾ ਤਗਮਾ ਜੇਤੂ ਅਤੇ 2014 ਦੀ ਚਾਂਦੀ ਦਾ ਤਗਮਾ ਜੇਤੂ ਸਨੋਬੋਰਡ ਤੋਰਾਹ ਨੇ ਇੱਕ ਹਫ਼ਤੇ ਪਹਿਲਾਂ ਆਪਣੇ ਪਤੀ ਅਤੇ ਬੱਚਿਆਂ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਵਿੱਚੋਂ ਇੱਕ ਫੋਟੋਆਂ ਵਿੱਚ, ਉਹ ਆਪਣੇ 10 ਮਹੀਨੇ ਦੇ ਬੱਚੇ ਨੂੰ ਬਗੀਚੀ ਵਿੱਚ ਦੁੱਧ ਚੁੰਘਾਉਂਦੀ ਦਿਖ ਰਹੀ ਹੈ ਇਸ ਫੋਟੋ ਵਿਚ ਇਸ 34 ਸਾਲਾ ਖਿਡਾਰੀ ਦੀਆਂ ਲੱਤਾਂ ਉੱਪਰ ਵੱਲ ਹਨ ਤੇ ਉਹ ਬਿਨਾਂ ਕੱਪੜਿਆਂ ਦੇ ਦਿਖਾਈ ਦੇ ਰਹੀ ਹੈ। ਉਸਨੇ ਲਿਖਿਆ ਕਿ ਇੱਕ ਮਾਂ ਬਣਨ ਨਾਲ ਉਸਦੇ ਅੰਦਰ ਕੁਝ ਫੈਲਿਆ ਹੋਇਆ ਹੈ। ਇਹ ਡੂੰਘੀ ਰੂਹਾਨੀਅਤ ਸ਼ੁੱਧ ਹੈ। ਹਾਲਾਂਕਿ, ਉਸ ਨੂੰ ਇਸ ਫੋਟੋ ‘ਤੇ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਜਿਸ ਪ੍ਰਤੀ ਉਸਨੇ ਆਪਣੀ ਪ੍ਰਤੀਕਿਰਿਆ ਦਿੱਤੀ। ਤੋਰਾਹ ਨੇ ਲਿਖਿਆ ਕਿ ਫੋਟੋ ‘ਤੇ ਕੁਝ ਟਿੱਪਣੀਆਂ ਪੜ੍ਹ ਕੇ ਉਹ ਨਿਰਾਸ਼ ਹੋਈ ਹੈ। ਮੇਰੀ ਦੁਨੀਆਂ ਵਿੱਚ, ਮਾਵਾਂ ਨੂੰ ਇੱਕ ਦੂਜੇ ਦਾ ਉਤਸ਼ਾਹ ਵਧਾਉਣਾ ਚਾਹੀਦਾ ਹੈ। ਉਸਨੇ ਕਿਹਾ ਕਿ ਹਰ ਚੀਜ ਵਿੱਚ ਖੁਸ਼ੀ ਨੂੰ ਖੋਜਣਾ ਹੀ ਮਾਂ ਬਣਨਾ ਹੈ। ਹਰ ਕੋਈ ਇਸ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਕਰਦਾ ਹੈ। ਇਹ ਸਹੀ ਜਾਂ ਗਲਤ ਨਹੀਂ ਹੈ।