Connect with us

National

ਹਾਥਰਸ ਹਾਦਸੇ ਦੇ ਪੀੜਤਾਂ ਨਾਲ ਮਿਲੇ ਰਾਹੁਲ ਗਾਂਧੀ

Published

on

ਕਾਂਗਰਸ ਸਾਂਸਦ ਰਾਹੁਲ ਗਾਂਧੀ ਅਲੀਗੜ੍ਹ ‘ਚ ਹਾਥਰਸ ਹਾਦਸੇ ਦੇ ਪੀੜਤਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਰਾਹੁਲ ਸ਼ੁੱਕਰਵਾਰ ਸਵੇਰੇ ਪਿਲਖਾਨਾ ਪਿੰਡ ‘ਚ ਮੰਜੂ ਦੇਵੀ ਦੇ ਘਰ ਪਹੁੰਚੇ। ਹਾਥਰਸ ਹਾਦਸੇ ਵਿੱਚ ਮੰਜੂ ਦੇਵੀ ਅਤੇ ਉਸਦੇ ਪੁੱਤਰ ਦੀ ਮੌਤ ਹੋ ਗਈ ਸੀ। ਰਾਹੁਲ ਨੇ ਪਰਿਵਾਰ ਤੋਂ ਹਾਦਸੇ ਦੀ ਜਾਣਕਾਰੀ ਲਈ। ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਰਾਹੁਲ ਅਲੀਗੜ੍ਹ ‘ਚ ਹਾਥਰਸ ਹਾਦਸੇ ਦੇ ਤਿੰਨ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਹਾਥਰਸ ਪਹੁੰਚੇ। ਉਥੇ ਹੀ ਇਕ ਪਾਰਕ ਵਿਚ ਹਾਥਰਸ ਹਾਦਸੇ ਦੇ 4 ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।

ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਪਿਲਖਾਨਾ ਦੀ ਮੰਜੂ ਦੇਵੀ ਦੀ ਬੇਟੀ ਨੇ ਕਿਹਾ, ‘ਰਾਹੁਲ ਸਰ ਨੇ ਕਿਹਾ ਕਿ ਪਾਰਟੀ ਦੇ ਲੋਕ ਤੁਹਾਡੀ ਮਦਦ ਕਰਨਗੇ। ਬਿਲਕੁਲ ਚਿੰਤਾ ਨਾ ਕਰੋ, ਅਸੀਂ ਉੱਥੇ ਹਾਂ। ਉਨ੍ਹਾਂ ਕਿਹਾ ਕਿ ਹੁਣ ਉਹ ਸਾਡੇ ਪਰਿਵਾਰ ਦਾ ਮੈਂਬਰ ਹੈ।

ਹਾਥਰਸ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ- ਮੈਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਿਆ। ਉਹ ਬਹੁਤ ਦਰਦ ਵਿੱਚ ਹੈ | ਮੈਂ ਉਨ੍ਹਾਂ ਨੂੰ ਇਸ ਹਾਲਤ ‘ਚ ਦੇਖ ਬਹੁਤ ਹੈਰਾਨ ਹੋਇਆ। ਪੀੜਤਾਂ ਨੇ ਸਪੱਸ਼ਟ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ। ਨਾਲ ਹੀ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

 

ਕਦੋ ਅਤੇ ਕਿਵੇਂ ਵਾਪਰਿਆ ਸੀ ਹਾਦਸਾ

ਤੁਹਾਨੂੰ ਦੱਸ ਦੇਈਏ ਕਿ 2 ਜੁਲਾਈ ਨੂੰ ਹਾਥਰਸ ਸਥਿਤ ਰਤੀਭਾਨਪੁਰ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਭਗਦੜ ਮਚ ਗਈ ਸੀ । ਭਗਦੜ ਕਾਰਨ 120 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ 150 ਤੋਂ ਵੱਧ ਜ਼ਮਖੀ ਹੋ ਗਏ ਹਨ। ਜਾਣਕਾਰੀ ਮੁਤਾਬਕ ਹਾਦਸੇ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸੀ। ਭਗਦੜ ਵਿੱਚ ਮਰਨ ਵਾਲੀਆਂ ਔਰਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ ਘਟਨਾ ਤੋਂ ਬਾਅਦ ਚਾਰੇ ਪਾਸੇ ਹਾਹਾਕਾਰ ਮੱਚ ਗਈ ਸੀ ।

 

ਹਾਥਰਸ ਮਾਮਲੇ ‘ਚ 6 ਵਿਅਕਤੀ ਗ੍ਰਿਫ਼ਤਾਰ

ਹਾਥਰਸ ਭਗਦੜ ਮਾਮਲੇ ‘ਚ ਯੂਪੀ ਪੁਲਿਸ ਨੇ ਧਾਰਮਿਕ ਸਮਾਗਮ ਦੀ ਪ੍ਰਬੰਧਕ ਕਮੇਟੀ ਦੀਆਂ ਦੋ ਔਰਤਾਂ ਸਮੇਤ 6 ਸੇਵਾਦਾਰਾਂ ਨੂੰ ਹਿਰਾਸਤ ‘ਚ ਲੈ ਲਿਆ ਹੈ ਗ੍ਰਿਫ਼ਤਾਰੀ ਕੀਤੇ ਗਏ ਵਿਅਕਤੀਆਂ ਦੇ ਨਾਮ ਰਾਮ ਲਡਾਇਤ, ਉਪੇਂਦਰ ਸਿੰਘ ਯਾਦਵ, ਮੇਘ ਸਿੰਘ, ਮੁਕੇਸ਼ ਕੁਮਾਰ, ਮੰਜੂ ਯਾਦਵ, ਅਤੇ ਮੰਜੂ ਦੇਵੀ ਸ਼ਾਮਲ ਹਨ |