Connect with us

National

5000 ਹੈਲਥ ਵਰਕਰਾਂ ਦੀ ਕੋਰੋਨਾ ਦੀ ਤੀਜੀ ਲਹਿਰ ਲਈ ਹੋਵੇਗੀ ਭਰਤੀ, ਜਾਣੋ ਕਦੋਂ ਕਰ ਸਕਦੇ ਅਪਲਾਈ

Published

on

arvind kejriwal

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਡਿਜੀਟਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਾਜਧਾਨੀ ‘ਚ ਕੋਰੋਨਾ ਵਾਇਰਸ ਸੰਕ੍ਰਮਣ ਦੀ ਤੀਜੀ ਲਹਿਰ ਸਬੰਧੀ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਮੈਂ ਖੁਦ ਦਿੱਲੀ ਦੇ ਕਈ ਹਸਪਤਾਲਾਂ ‘ਚ ਗਿਆ ਹਾਂ। ਆਕਸੀਜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅਸੀਂ ਪਹਿਲੀਆਂ ਦੋ ਲਹਿਰਾਂ ‘ਚ ਦੇਖਿਆ ਹੈ ਕਿ ਅਜਿਹੇ ਸਮੇਂ ‘ਚ ਮੈਡੀਕਲ ਸਟਾਫ ਦੀ ਬਹੁਤ ਕਮੀ ਹੋ ਜਾਂਦੀ ਹੈ। ਇਸ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ ਕਿ 5000 ਹੈਲਥ ਅਸਿਸਟੈਂਟ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਨੂੰ ਕਮਿਊਨਿਟੀ ਨਰਸਿੰਗ ਅਸਿਸਟੈਂਟ ਵੀ ਕਹਿੰਦੇ ਹਨ। ਭਰਤੀ ਤੋਂ ਬਾਅਦ ਇਨ੍ਹਾਂ 5000 ਨੌਜਵਾਨਾਂ ਨੂੰ 2-2 ਹਫ਼ਤਿਆਂ ਦੀ ਟ੍ਰੇਨਿੰਗ ਵੀ ਦਿਵਾਈ ਜਾਵੇਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਯੂਕੇ ਤੇ ਇੰਗਲੈਂਡ ‘ਚ ਕੋਰੋਨਾ ਦੀ ਤੀਜੀ ਲਹਿਰ ਆ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਅਸੀਂ ਵੀ ਤਿਆਰੀ ‘ਚ ਲੱਗੇ ਹਾਂ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਭਰਤੀ ਤੋਂ ਬਾਅਦ 5000 ਸਿਹਤ ਸਹਾਇਕਾਂ ਨੂੰ ਆਈਪੀ ਯੂਨੀਵਰਸਿਟੀ ਰਾਹੀਂ ਸਿਖਲਾਈ ਦਿੱਤੀ ਜਾਵੇਗੀ। ਦਿੱਲੀ ‘ਚ 9 ਵੱਡੇ ਮੇਜਰ ਇੰਸਟੀਚਿਊਟ ਹਨ ਜਿਥੇ ਇਨ੍ਹਾਂ ਸਾਰਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਲੋਕ ਡਾਕਟਰਾਂ ਤੇ ਨਰਸਾਂ ਦੀ ਮਦਦ ਕਰਨਗੇ। ਅਸੀਂ 5000 ਲੋਕਾਂ ਨੂੰ ਸਿਖਲਾਈ ਦੇਵਾਂਗੇ ਤੇ ਉਨ੍ਹਾਂ ਨੂੰ ਟ੍ਰੇਂਡ ਕਰ ਕੇ ਛੱਡ ਦੇਵਾਂਗੇ ਤੇ ਜਦੋਂ ਪਵੇਗੀ ਇਨ੍ਹਾਂ ਨੂੰ ਲਾਇਆ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 17 ਜੂਨ ਭਾਵ ਵੀਰਵਾਰ ਤੋਂ ਕਮਿਨਿਊਟੀ ਨਰਸਿੰਗ ਅਸਿਸਟੈਂਟ ਭਾਵ ਸਿਹਤ ਸਹਾਇਕ ਦੇ ਅਹੁਦੇ ਲਈ ਅਪਲਾਈ ਕਰ ਸਕਣਗੇ। ਇਸ ਤੋਂ ਬਾਅਦ ਚੁਣੇ ਗਏ ਲੋਕ 28 ਜੂਨ ਤੋਂ ਸਿਖਲਾਈ ਲੈ ਕੇ ਆਉਣਗੇ। 12 ਵੀਂ ਕਲਾਸ ਦੇ ਪਾਸ ਲੋਕਾਂ ਨੂੰ ਲਿਆ ਜਾਵੇਗਾ।