National
6 ਮਹੀਨਿਆਂ ਲਈ ਕੇਦਾਰਨਾਥ ਧਾਮ ਦੇ ਦਰਵਾਜ਼ੇ ਬੰਦ

KEDARNATH: ਕੇਦਾਰਨਾਥ ਯਾਤਰੀਆਂ ਲਈ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੁਸੀ ਕੇਦਾਰਨਾਥ ਦੇ ਕੁੱਝ ਮਹੀਨਿਆਂ ਲਈ ਦਰਸ਼ਨ ਨਹੀਂ ਕਰ ਸਕਦੇ | ਅੱਜ ਤੋਂ ਕੇਦਾਰਨਾਥ ਧਾਮ ਦੇ ਦਰਵਾਜ਼ੇ ਛੇ ਮਹੀਨਿਆਂ ਲਈ ਬੰਦ ਹੋ ਗਏ ਹਨ। ਸਰਦੀਆਂ ਦੇ ਮੌਸਮ ਲਈ ਸਵੇਰੇ 8:30 ਵਜੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਇਸ ਮੌਕੇ ਬਾਬੇ ਦੇ ਸ਼ਰਧਾਲੂ ਫੌਜੀ ਬੈਂਡ ਦੀਆਂ ਧੁਨਾਂ ‘ਤੇ ਨੱਚਦੇ ਨਜ਼ਰ ਆਏ।
ਉੱਤਰਾਖੰਡ ‘ਚ ਸਥਿਤ ਚਾਰੇ ਧਾਮਾਂ ਦੇ ਦਰਵਾਜ਼ੇ ਬੰਦ ਕਰਨ ਦੀ ਪ੍ਰਕਿਰਿਆ ਸ਼ਨੀਵਾਰ ਤੋਂ ਸ਼ੁਰੂ ਹੋ ਗਈ ਹੈ। ਹੁਣ ਤੱਕ 44 ਲੱਖ ਸ਼ਰਧਾਲੂ ਚਾਰ ਧਾਮ ਦੇ ਦਰਸ਼ਨ ਕਰ ਚੁੱਕੇ ਹਨ।
ਉੱਤਰਕਾਸ਼ੀ ਸਥਿਤ ਗੰਗੋਤਰੀ ਧਾਮ ਦੇ ਦਰਵਾਜ਼ੇ ਕੱਲ੍ਹ 2 ਨਵੰਬਰ ਨੂੰ ਦੁਪਹਿਰ 12:14 ਵਜੇ ਬੰਦ ਹੋ ਗਏ ਸਨ। ਅੱਜ ਸਵੇਰੇ 8:30 ਵਜੇ ਕੇਦਾਰਨਾਥ ਦੇ ਦਰਵਾਜ਼ੇ ਆਰਮੀ ਬੈਂਡ ਅਤੇ ਰਵਾਇਤੀ ਸੰਗੀਤਕ ਸਾਜ਼ਾਂ ਨਾਲ ਬੰਦ ਹੋ ਗਏ। ਇਸ ਦੇ ਨਾਲ ਹੀ ਯਮੁਨੋਤਰੀ ਧਾਮ ਦੇ ਦਰਵਾਜ਼ੇ ਵੀ ਅੱਜ ਦੁਪਹਿਰ 12:04 ਵਜੇ ਬੰਦ ਕਰ ਦਿੱਤੇ ਜਾਣਗੇ। ਬਦਰੀਨਾਥ ‘ਚ 17 ਨਵੰਬਰ ਤੱਕ ਦਰਸ਼ਨ ਕੀਤੇ ਜਾ ਸਕਦੇ ਹਨ।
10 ਨਵੰਬਰ ਨੂੰ ਖੋਲ੍ਹੇ ਗਏ ਸੀ ਦਰਵਾਜ਼ੇ
ਕੇਦਾਰਨਾਥ ਦੇ ਦਰਵਾਜ਼ੇ 10 ਮਈ ਨੂੰ ਖੋਲ੍ਹੇ ਗਏ ਸਨ। 1 ਨਵੰਬਰ ਤੱਕ ਇੱਥੇ 16 ਲੱਖ 15 ਹਜ਼ਾਰ 642 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਹੁਣ ਤੱਕ 13 ਲੱਖ ਤੋਂ ਵੱਧ ਸ਼ਰਧਾਲੂ ਬਦਰੀਨਾਥ ਧਾਮ ਪਹੁੰਚ ਚੁੱਕੇ ਹਨ। 7.10 ਲੱਖ ਸ਼ਰਧਾਲੂ ਯਮੁਨੋਤਰੀ ਦੇ ਦਰਸ਼ਨ ਕਰ ਚੁੱਕੇ ਹਨ ਅਤੇ 8.11 ਲੱਖ ਸ਼ਰਧਾਲੂ ਗੰਗੋਤਰੀ ਦੇ ਦਰਸ਼ਨ ਕਰ ਚੁੱਕੇ ਹਨ। ਹੁਣ ਤੱਕ 44 ਲੱਖ ਲੋਕ ਚਾਰਧਾਮ ਦੇ ਦਰਸ਼ਨ ਕਰ ਚੁੱਕੇ ਹਨ।