National
ਉਜਾਨੀ ਡੈਮ ‘ਚ ਕਿਸ਼ਤੀ ਪਲਟਣ ਨਾਲ 6 ਲੋਕ ਡੁੱਬੇ, 5 ਦੀ ਮੌਤ

PUNE : ਉਜਨੀ ਡੈਮ ‘ਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ 6 ਲੋਕਾਂ ‘ਚੋਂ 5 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। 21 ਮਈ ਦੀ ਸ਼ਾਮ ਨੂੰ ਪੁਣੇ ਦੇ ਉਜਨੀ ਡੈਮ ਦੇ ਪਾਣੀ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਛੇ ਲੋਕ ਲਾਪਤਾ ਹੋ ਗਏ ਸਨ।
ਪੁਣੇ ਮਹਾਰਾਸ਼ਟਰ ਦੇ ਕਲਸ਼ੀ ਪਿੰਡ ਨੇੜੇ ਉਜਾਨੀ ਡੈਮ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ ਛੇ ਵਿਅਕਤੀਆਂ ਵਿੱਚੋਂ ਪੰਜ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਣੇ ਗ੍ਰਾਮੀਣ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ ਅਤੇ ਇੱਕ ਹੋਰ ਲਾਪਤਾ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।