Connect with us

Ludhiana

ਲੁਧਿਆਣਾ ਜਿੰਮ ਐਸੋਸੀਏਸ਼ਨ ਵੱਲੋਂ ਮੁਜ਼ਾਹਰੇ ਦੌਰਾਨ ਖੁਦ ਹੀ ਭੁੱਲੇ ਆਪਸੀ ਦਾਇਰੇ ਦਾ ਧਿਆਨ

Published

on

ਲੁਧਿਆਣਾ, 09 ਜੂਨ (ਸੰਜੀਵ ਸੂਦ): ਲੁਧਿਆਣਾ ਜਿੰਮ ਐਸੋਸੀਏਸ਼ਨਾਂ ਵੱਲੋਂ ਅੱਜ ਸਮਰਾਲਾ ਚੌਕ ਵਿਖੇ ਵੱਡਾ ਇਕੱਠ ਕਰਕੇ ਥਾਲੀਆਂ ਵਜਾਈਆਂ ਗਈਆਂ ਤਾਂ ਜੋ ਮੋਦੀ ਸਰਕਾਰ ਨੂੰ ਜਿੰਮ ਖੋਲ੍ਹਣ ਲਈ ਜਗਾਇਆ ਜਾ ਸਕੇ। ਇਸ ਦੌਰਾਨ ਵੱਡੀ ਤਾਦਾਦ ਵਿੱਚ ਜਿੰਮ ਮਾਲਿਕ ਅਤੇ ਬੋਡੀ ਬਿਲਡਰ ਪਾਵਰ ਲਿਫਟਰ ਇਕੱਤਰ ਹੋਏ ਪਰ ਧਰਨੇ ਦੌਰਾਨ ਇਹ ਖ਼ੁਦ ਹੀ ਆਪਸੀ ਦਾਇਰਾ ਬਣਾਈ ਰੱਖਣਾ ਭੁੱਲ ਗਏ। ਇੱਥੋਂ ਤੱਕ ਕਿ ਕਈਆਂ ਨੇ ਮਾਸਕ ਤੱਕ ਵੀ ਨਹੀਂ ਲਾਏ ਹੋਏ ਸਨ। ਇਨ੍ਹਾਂ ਮੈਂਬਰਾਂ ਵੱਲੋਂ ਜੰਮ ਕੇ ਮੋਦੀ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਗਈ ਅਤੇ ਥਾਲੀਆਂ ਵਜਾ ਕੇ ਮੋਦੀ ਸਰਕਾਰ ਨੂੰ ਜਗਾਉਣ ਲਈ ਜਿਮ ਵੱਲ ਧਿਆਨ ਦੇਣ ਲਈ ਅਤੇ ਉਨ੍ਹਾਂ ਦਾ ਕੰਮ ਧੰਦਾ ਸ਼ੁਰੂ ਕਰਵਾਉਣ ਲਈ ਅਪੀਲ ਕੀਤੀ ਗਈ।

ਇਸ ਦੌਰਾਨ ਜਿੰਮ ਐਸੋਸੀਏਸ਼ਨ ਦੇ ਮੈਂਬਰ ਰਮੇਸ਼ ਬੰਗੜ ਅਤੇ ਹੋਰ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਮੋਦੀ ਸਾਹਿਬ ਸ਼ਾਇਦ ਥਾਲੀਆਂ ਨਾਲ ਹੀ ਜਾਗਦੇ ਨੇ ਇਸ ਕਰਕੇ ਉਹ ਅੱਜ ਥਾਲੀਆਂ ਲੈ ਕੇ ਆਪਣੇ ਜਿਮ ਖੁੱਲ੍ਹਵਾਉਣ ਲਈ ਪ੍ਰਦਰਸ਼ਨ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ 400 ਜਿੰਮ ਹਨ ਅਤੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਿਰਾਏ ਤੇ ਚੱਲ ਰਹੇ ਹਨ। ਜਿਨ੍ਹਾਂ ਦਾ ਕਿਰਾਇਆ ਘਟਨਾ ਵੀ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਕਿਤੇ ਨਾਲ ਜੁੜੇ ਹੋਏ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਰਕਾਰ ਜਿੰਮ ਖੋਲ੍ਹਣ ਦੀ ਉਨ੍ਹਾਂ ਨੂੰ ਆਗਿਆ ਦਿੰਦੀ ਹੈ ਤਾਂ ਉਹ ਉੱਥੇ ਪੂਰਾ ਮੋਨੇਟਾਈਜੇਸ਼ਨ ਅਤੇ ਆਪਸੀ ਦਾਇਰੇ ਬਣਾਈ ਰੱਖਣ ਦਾ ਧਿਆਨ ਰੱਖਣਗੇ ਪਰ ਧਰਨੇ ਦੌਰਾਨ ਹੀ ਉਹ ਇਹ ਸਭ ਭੁੱਲਦੇ ਵਿਖਾਈ ਦਿੱਤੇ।

Continue Reading
Click to comment

Leave a Reply

Your email address will not be published. Required fields are marked *