Connect with us

Delhi

‘ਦੀਆ ਔਰ ਬਾਤੀ ਹਮ ‘ ਅਦਾਕਾਰਾ ਦੀਪਿਕਾ ਸਿੰਘ ਨੇ ਆਪਣੀ ਕੋਰੋਨਾ ਪਾਜ਼ਿਟਿਵ ਮਾਂ ਨੂੰ ਲੇਕਰ ਕੇਜਰੀਵਾਲ ਤੋਂ ਕੀਤੀ ਅਪੀਲ

Published

on

‘ਦੀਆ ਔਰ ਬਾਤੀ ਹਮ’ ਦੀ ਫ਼ੇਮ ਅਦਾਕਾਰਾ ਦੀਪਿਕਾ ਸਿੰਘ ਇੱਕ ਅਜਿਹੇ ਮੁਸ਼ਕਿਲ ਦੌਰ ਤੋਂ ਗੁਜਰ ਰਹੀ ਹੈ ਕਿ ਦੀਪਿਕਾ ਦੀ ਮਾਂ ਦਿੱਲੀ ‘ਚ ਹੈ ਅਤੇ ਉਹ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਹਨ। ਜਦੋਂਕਿ ਅਦਾਕਾਰਾ ਖੁਦ ਮੁੰਬਈ ‘ਚ ਫਸੀ ਹੋਈ ਹੈ ਤੇ ਉਸ ਨੂੰ ਆਪਣੀ ਮਾਂ ਦੀ ਬਹੁਤ ਚਿੰਤਾ ਹੋ ਰਹੀ ਹੈ। ਦੀਪਿਕਾ ਨੇ ਆਪਣੀ ਮਾਂ ਨੂੰ ਇਲਜਾ ਕਰਵਾਉਣ ਲਈ ਹਰ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੀ ਅੰਤ ਚਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ। ਦੀਪਿਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਹੈ ਕਿ ”ਮੇਰੀ ਮਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ ਪਰ ਹਸਪਤਾਲ ਉਨ੍ਹਾਂ ਨੂੰ ਰਿਪੋਰਟ ਦੀ ਕਾਪੀ ਨਹੀਂ ਦੇ ਰਿਹਾ ਸਗੋਂ ਉਨ੍ਹਾਂ ਨੂੰ ਤਸਵੀਰ ਕਲਿੱਕ ਕਰਨ ਲਈ ਆਖ ਰਹੇ ਹਨ। ਬਿਨਾਂ ਰਿਪੋਰਟ ਦੇ ਮੇਰੀ ਮਾਂ ਨੂੰ ਕੋਈ ਵੀ ਹਸਪਤਾਲ ‘ਚ ਦਾਖਲ ਨਹੀਂ ਕਰ ਰਿਹਾ ਹੈ। ਦੀਪਿਕਾ ਨੇ ਕਿਹਾ ਕਿ ਮੇਰੀ ਮਾਂ ਦਿੱਲੀ ਦੇ ਪਹਾੜਗੰਜ ‘ਚ ਰਹਿੰਦੀ ਹੈ। ਮੇਰਾ ਪੂਰਾ ਪਰਿਵਾਰ ਇਕੱਠੇ ਹੀ ਰਹਿੰਦਾ ਹੈ, ਜਿਸ ‘ਚ ਕੁੱਲ 45 ਮੈਂਬਰ ਸ਼ਾਮਲ ਹਨ। ਅਜਿਹੇ ‘ਚ ਜੇਕਰ ਇੱਕ ਸ਼ਖ਼ਸ ਕੋਰੋਨਾ ਪਾਜ਼ੇਟਿਵ ਹੈ ਤਾਂ ਦੂਜਿਆਂ ਲੋਕਾਂ ਨੂੰ ਵੀ ਕੋਰੋਨਾ ਦਾ ਖ਼ਤਰਾ ਹੈ। ਦੀਪਿਕਾ ਅੱਗੇ ਆਖਦੀ ਹੈ ਕਿ ਮੇਰੀ ਦਾਦੀ ਨੂੰ ਵੀ ਸਾਹ ਲੈਣ ‘ਚ ਮੁਸ਼ਕਿਲ ਹੋ ਰਹੀ ਹੈ ਅਤੇ ਮੇਰੇ ਪਿਤਾ ‘ਚ ਵੀ ਇਸ ਦੇ ਲੱਛਣ ਦਿਸਣ ਲੱਗੇ ਹਨ।”