Amritsar
ਅੰਮ੍ਰਿਤਸਰ ਵਿਖੇ ਆਰਥਿਕ ਤੰਗੀ ਨਾਲ ਇੱਕ ਵਿਅਕਤੀ ਦੀ ਹੋਈ ਮੌਤ
ਅੰਮ੍ਰਿਤਸਰ, 19 ਜੂਨ (ਗੁਰਪ੍ਰੀਤ ਸਿੰਘ ): ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਚ ਲਿਆ ਹੋਇਆ ਹੈ ਜਿਦੇ ਕਰਕੇ ਦੇਸ਼ ਦੁਨੀਆ ਵਿਚ ਲਾਕਡਾਊਨ ਕੀਤਾ ਗਿਆ ਤੇ ਲਕਾਂ ਨੂੰ ਲਾਕਡਾਊਨ ਆਰਥਿਕ ਮੰਦੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜਿਦੇ ਕਰਕੇ ਲੋਕ ਮਾਨਸਿਕ ਤਣਾਅ ਤੋਂ ਜੂਝ ਰਹੇ ਹਨ। ਦੱਸ ਦਈਏ ਕਿ ਇਸ ਆਰਥਿਕ ਮੰਦੀ ਕਾਰਨ ਕਈ ਲੋਕਾਂ ਨੇ ਆਪਣੀ ਜੀਵਨ ਲੀਲਾ ਵੀ ਖ਼ਤਮ ਕਰ ਲਈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਨਿਵਾਸੀ ਜੋ ਕਿ ਫੋਰਡ ਕੰਪਨੀ ਵਿੱਚ ਕੰਮਕਰਨ ਵਾਲੇ ਸੰਜੀਵ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ। ਦਰਅਸਲ ਕੰਪਨੀ ਦੇ ਮਾਲਕ ਨੇ ਸੰਜੀਵ ਨੂੰ 2 ਦਿਨ ਪਹਿਲਾ ਹੀ ਕੰਮ ਤੋਂ ਕੱਢ ਦਿੱਤਾ ਸੀ, ਜਿਸਦੇ ਕਾਰਨ ਉਹ ਤਣਾਅ ਦੇ ਵਿਚ ਸੀ। ਨੌਕਰੀ ਤੋਂ ਕੱਢੇ ਜਾਂ ਤੋਂ ਬਾਅਦ ਉਹ ਜ਼ਿਕਰ ਕਰ ਰਿਹਾ ਸੀ ਕਿ ਉਸਦੇ ਕੋਲ ਕੰਮ ਨਹੀਂ ਹੈ ਤੇ ਹੁਣ ਉਹ ਘਰ ਦਾ ਖਰਚਾ ਕਿਵੇਂ ਚਲਾਏਗਾ। ਇਸਦੇ ਘਰ ਦੇ ਵਿਚ ਮਾਂ-ਬਾਪੂ, ਮ੍ਰਿਤਕ ਦੀ ਪਤਨੀ ਅਤੇ ਤਾਕ਼ਰੀਬਨ ਇੱਕ ਸਾਲ ਦੀ ਬੱਚੀ ਹੈ।