Connect with us

Corona Virus

ਕਿਸਾਨ ਜਥੇਬੰਦੀਆਂ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਰੱਖੀ ਮੀਟਿੰਗ ਪੁਲਿਸ ਨੇ ਨਹੀਂ ਹੋਣ ਦਿੱਤੀ

Published

on

ਫਤਹਿਗੜ੍ਹ ਸਾਹਿਬ, ਰਣਜੋਧ ਸਿੰਘ, 15 ਜੁਲਾਈ : ਕੇਂਦਰ ਵਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਖ਼ਿਲਾਫ਼ 6 ਕਿਸਾਨ ਜਥੇਬੰਦੀਆਂ ਵਲੋਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਰੱਖੀ ਮੀਟਿੰਗ ਪੁਲਿਸ ਨੇ ਨਹੀਂ ਹੋਣ ਦਿੱਤੀ, ਜਿਸ ਕਰਕੇ ਕਿਸਾਨ ਜਥੁਬੰਦੀਆਂ ‘ਚ ਸਰਕਾਰ ਖ਼ਿਲਾਫ਼ ਰੋਸ ਪਾਇਆ ਗਿਆ।


ਦੱਸ ਦਈਏ ਕਿ ਸਰਕਾਰ ਵਲੋਂ ਜਾਰੀ ਕੀਤੇ ਤਿਨ ਆਰਡੀਨੈਂਸਾਂ ਕਾਰਨ ਕਿਸਾਨਾਂ ‘ਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਵਪਾਰੀ ਹੁਣ ਕਿਸਾਨਾਂ ਦੀ ਜ਼ਿਣਸ ਹੁਣ ਆਪਣੇ ਮਨਮਰਜੀ ਦੇ ਰੇਟ ‘ਤੇ ਖਰੀਦਣਗੇ ਜਿਸ ਦੇ ਵਿਰੋਧ ‘ਚ ਸੂਬੇ ਦੀਆਂ 6 ਕਿਸਾਨ ਜਥੇਬੰਦੀਆਂ ਵਲੋਂ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਰੱਖੀ ਗਈ ਸੀ ਪਰ ਜ਼ਿਲ੍ਹੇ ‘ਚ ਕੋਰੋਨਾ ਮਹਾਮਾਰੀ ਕਰਕੇ ਲੱਗੀ ਦਫਾ 144 ਕਾਰਨ ਇਹ ਮੀਟਿੰਗ ਪੁਲਿਸ ਨੇ ਨਹੀਂ ਹੋਣ ਦਿੱਤੀ ਜਿਸ ਕਰਕੇ ਕਿਸਾਨਾਂ ‘ਚ ਸਰਕਾਰ ਪ੍ਰਤੀ ਰੋਸ ਪਾਇਆ ਗਿਆ। ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 10 ਅਗਸਤ ਨੂੰ ਜ਼ਿਲ੍ਹਾ ਪੱਧਰ ‘ਤੇ ਅੰਦੋਲਨ ਕਰਨਗੇ ਜਿਸ ਨੂੰ ਲੈ ਕੇ ਉਹ ਪਿੰਡਾਂ ‘ਚ ਜਾ ਕੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨਗੇ।

ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਜ਼ੇਲ੍ਹਾਂ ‘ਚ ਜਾਣ ਲਈ ਤਿਆਰ ਹਨ ਕਿਉਂਕਿ ਇਹ ਆਰਡੀਨੈਂਸ ਕਿਸਾਨ ਮਾਰੂ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕਾਂਗਰਸ ਸਰਕਾਰ ਕੈਂਦਰ ਵਲੋਂ ਜਾਰੀ ਕੀਤੇ ਆਰਡੀਨੈਂਸਾਂ ਖ਼ਿਲਾਫ਼ ਬੋਲ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਜਾਣ ਵਾਲੀ ਮੀਟਿੰਗ ‘ਤੇ ਰੋਕ ਲਗਾ ਕੇ ਸਰਕਾਰ ਦਾ ਦੋਹਰਾ ਚਿਹਰਾ ਜਨਤਾ ਸਾਹਮਣੇ ਆ ਗਿਆ ਹੈ।