Amritsar
ਚਾਰ ਮਹੀਨੇ ਬਾਅਦ ਨੌਜਵਾਨ ਦੀ ਲਾਸ਼ ਸਾਊਦੀ ਅਰਬ ਤੋਂ ਘਰ ਆਈ
ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 16 ਜੁਲਾਈ : ਅਜਨਾਲਾ ਦੇ ਪਿੰਡ ਅੰਬ ਕੋਟਲੀ ਦੇ ਕਰੀਬ ਦੇ 36 ਸਾਲ ਦੇ ਨੌਜਵਾਨ ਪਰਮਜੀਤ ਸਿੰਘ ਦੀ ਚਾਰ ਮਹੀਨੇ ਪਹਿਲਾ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਮ੍ਰਿਤਕ ਦੀ ਲਾਸ਼ ਬੁੱਧਵਾਰ ਨੂੰ ਘਰ ਪਹੁੰਚੀ ਅਤੇ ਪਰਿਵਾਰ ਨੇ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਸਸਕਾਰ ਕੀਤਾ। ਮ੍ਰਿਤਕ ਆਪਣੇ ਪਿਛੇ ਆਪਣੀ ਪਤਨੀ ਅਤੇ ਦੋ ਛੋਟੀਆ ਬੇਟੀਆ ਨੂੰ ਛੱਡ ਗਿਆ ਹੈ।
ਪਰਿਵਾਰ ਨੇ ਇਲਜਾਮ ਲਗਾਏ ਹਨ ਕਿ ਬੇਟਾ ਦੀ ਲਾਸ਼ ਨੂੰ ਮੰਗਵਾਉਣ ਲਈ ਬਹੁਤ ਸਾਰੇ ਅਧਿਕਾਰੀਆ ਕੋਲ ਗਏ ਪਰ ਕਿਸੇ ਨੇ ਨਹੀਂ ਸੁਣੀ। ਮ੍ਰਿਤਕ ਦੇ ਪਿਤਾ ਨੇ ਕਿਹਾ ਆਖਰੀ ਵਾਰੀ 20 ਮਾਰਚ ਨੂੰ ਆਪਣੇ ਪਿਤਾ ਨਾਲ ਗੱਲ ਹੋਈ ਸੀ ਅਤੇ ਅਗਲੇ ਦਿਨ ਹੀ ਦੁਰਘਟਨਾ ਵਿਚ ਉਸਦੀ ਮੌਤ ਹੋ ਗਈ ਸੀ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।