Connect with us

Corona Virus

ਕਰੋੜਾਂ ਦੀ ਲਾਗਤ ਨਾਲ ਬਣੇ ਹੈਰੀਟੇਜ ਸਟ੍ਰੀਟ 10 ਮਿੰਟ ਦੇ ਮੀਂਹ ਨਾਲ ਹੋਇਆ ਪਾਣੀ-ਪਾਣੀ

Published

on

ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 19 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟ੍ਰੀਟ ਤੇ ਕਰੋੜਾਂ ਰੁਪਏ ਦੀਲਾਗਤ ਨਾਲ ਤਿਆਰ ਹੋਈ ਹੈ ਅਤੇ ਅੱਜ ਸਵੇਰੇ ਸਾਉਣ ਦੇ ਮਹੀਨੇ ਦੀ ਬਰਸਾਤ ਨੇ ਹੈਰੀਟੇਜ ਸਟ੍ਰੀਟ ਤੇ ਲੱਗੇ ਕਰੋੜਾਂ ਰੁਪਏ ਦੇ ਪੋਲ ਖੋਲ੍ਹ ਕੇ ਰੱਖ ਦਿੱਤੀ।

ਜਦੋਂ ਦਸਮਿੰਟ ਦੀ ਬਰਸਾਤ ਨਾਲ ਕਾਫ਼ੀ ਦੇਰ ਉੱਥੇ ਪਾਣੀ ਜਮ੍ਹਾਂ ਹੋ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਦਿੱਕਤ ਦਾ ਵੀ ਸਾਹਮਣਾ ਕਰਨਾਪਿਆ। ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾਣ ਵਾਲੇ ਸ਼ਰਧਾਲੂਆਂ ਨੂੰ ਈ-ਰਿਕਸ਼ਾ, ਆਟੋ ਰਿਕਸ਼ਾ ਅਤੇ ਆਪਣੇ ਵਾਹਨਾਂ ਦਾ ਸਹਾਰਾ ਲੈਣਾ ਪਿਆ ਅਤੇ ਕਈਸ਼ਰਧਾਲੂਆਂ ਦੀਆਂ ਵਾਹਨ ਵੀ ਪਾਣੀ ਵਿੱਚ ਬੰਦ ਹੋ ਗਏ ਤਾਂ ਉਨ੍ਹਾਂ ਨੂੰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ।

ਇੱਥੇ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਸ਼ਰਧਾਲੂਆਂ ਨੇ ਦੱਸਿਆ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਹੈਰੀਟੇਜ ਸਟ੍ਰੀਟ ਦੀ ਸਫ਼ਾਈ ਬਰਾਬਰ ਰੱਖੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀਅਗਰ ਬਰਸਾਤ ਆਉਂਦੀ ਹੈ ਤਾਂ ਹੈਰੀਟੇਜ ਸਟ੍ਰੀਟ ਤੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਸ੍ਰੀ ਦਰਬਾਰ ਸਾਹਿਬ ਬਹੁਤ ਦੂਰੋਂ ਰੇਡੀਓ ਸੰਗਤ ਆਉਂਦੀ ਹੈ ਜਿਸਤੇ ਮਾੜਾ ਅਸਰ ਪੈਂਦਾ ਹੈ।