Connect with us

Punjab

ਤਲਵੰਡੀ ਸਾਬੋ ਦੇ ਰਸਪ੍ਰੀਤ ਸਿੰਘ ਨੇ UPSC ‘ਚ 196ਵਾਂ ਰੈਂਕ ਕੀਤਾ ਪ੍ਰਾਪਤ

Published

on

ਤਲਵੰਡੀ ਸਾਬੋ, 05 ਅਗਸਤ (ਰਿਸ਼ੀ ਪਾਲ): ਯੂ.ਪੀ.ਐਸ.ਸੀ ਦੀ ਪ੍ਰੀਖਿਆਂ ‘ਚ ਸਬ ਡਵੀਜਨ ਤਲਵੰਡੀ ਸਾਬੋ ਦੀ ਰਾਮਾਂ ਮੰਡੀ ਦੇ ਮਾਸਟਰ ਲਾਭ ਸਿੰਘ ਫੁੱਲੋਖਾਰੀ ਦੇ ਸਪੁੱਤਰ ਰਸਪ੍ਰੀਤ ਸਿੰਘ ਨੇ 196ਵਾਂ ਰੈਂਕ ਹਾਸਿਲ ਕਰਕੇ ਆਪਣੇ ਇਲਾਕੇ ਦਾ ਨਾਮ ਰੋਸਨ ਕੀਤਾ ਹੈ। ਰਸਪ੍ਰੀਤ ਸਿੰਘ ਆਈ.ਏ.ਐਸ ਅਫਸਰ ਬਣਕੇ ਐਗਰੀਕਲਚਰ ਡਿਪਾਰਟਮੈਂਟ ਵਿੱਚ ਜਾ ਕੇ ਪੰਜਾਬ ਦੀ ਡੁੱਬਦੀ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਯਤਨ ਕਰਨ ਦਾ ਸੁਪਨਾ ਰੱਖਦਾ ਹੈ।

ਰਸਪ੍ਰੀਤ ਸਿੰਘ ਦੇ ਮਾਤਾ ਰੁਪਿਦਰਪਾਲ ਕੌਰ ਅਤੇ ਪਿਤਾ ਮਾਸਟਰ ਲਾਭ ਸਿੰਘ ਫੁੱਲੋਖਾਰੀ ਨੇ ਆਪਣੇ ਪੁੱਤਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਦੱਸਿਆ ਕਿ ਉਨਾਂ ਦੇ ਪਰਿਵਾਰ ਲਈ ਅੱਜ ਬਹੁਤ ਖ਼ੁਸ਼ੀਆਂ ਭਰਿਆ ਦਿਨ ਹੈ ਉਨਾਂ ਦੱਸਿਆ ਕਿ ਰਸਪ੍ਰੀਤ ਨੇ ਰੋਜ਼ਾਨਾ 14 ਘੰਟੇ ਪੜਾਈ ਕਰਕੇ ਇਹ ਸਫਲਤਾ ਪ੍ਰਾਪਤ ਕੀਤੀ ਹੈ। ਰਸਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦੀ ਪ੍ਰੇਰਨਾ ਅਤੇ ਅਧਿਆਪਕਾਂ ਦੀਆਂ ਸਿੱਖਿਆਵਾਂ ਸਦਕਾ ਉਸਨੇ ਦਿਨ ਰਾਤ ਪੜਾਈ ਕਰਕੇ ਆਪਣਾ ਸੁਪਨਾ ਪੂਰਾ ਕੀਤਾ ਹੈ ਤੇ ਕਿਹਾ ਕਿ ਉਸਦਾ ਸੁਪਨਾ ਸੀ ਕਿ ਉਹ ਆਈ.ਏ.ਐਸ ਅਫ਼ਸਰ ਬਣਕੇ ਐਗਰੀਕਲਚਰ ਡਿਪਾਰਟਮੈਂਟ ਵਿੱਚ ਜਾ ਕੇ ਪੰਜਾਬ ਦੀ ਡੁੱਬਦੀ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਕੋਈ ਉਪਰਾਲਾ ਕਰ ਸਕੇ।

Continue Reading
Click to comment

Leave a Reply

Your email address will not be published. Required fields are marked *