Uncategorized
ਐੱਸ ਆਈ ਤੇ ਏ ਐੱਸ ਆਈ ਦੀ ਵਰਦੀ ਵਿੱਚ ਨਸ਼ਾ ਤਸਕਰ
ਪੰਜਾਬ ਪੁਲਿਸ ਦੀ ਵਰਦੀ ’ਚ ਨਸ਼ਾ ਤਸਕਰਾਂ ਦੀ ਟੀਮ
ਪੰਜਾਬ ਪੁਲਿਸ ਦੀ ਵਰਦੀ ’ਚ ਨਸ਼ਾ ਤਸਕਰਾਂ ਦੀ ਟੀਮ
ਅਸਲੀ ਪੁਲਿਸ ਨੂੰ ਦੇਖ ਫ਼ਰਾਰ ਹੋਏ ਨਸ਼ਾ ਤਸਕਰ
ਸਿਪਾਹੀਆਂ ਦੀਆਂ ਵਰਦੀਆਂ ਅਤੇ ਇੱਕ ਦੇਸੀ ਪਿਸਤੌਲ ਬਰਾਮਦ
ਪੁਲਿਸ ਆਉਣ ਤੋਂ ਪਹਿਲਾਂ ਮੁਲਜ਼ਮ ਫ਼ਰਾਰ
ਮੋਗਾ,7 ਸਤੰਬਰ :(ਦੀਪਕ ਸਿੰਗਲਾ),ਨਸ਼ਾ-ਤਸਕਰ ਆਪਣੀਆਂ ਵੱਖ-ਵੱਖ ਸਕੀਮਾਂ ਲਗਾ ਕੇ ਨਸ਼ਾ-ਤਸਕਰੀ ਕਰਦੇ ਰਹਿੰਦੇ ਹਨ,ਪਰ ਇਸ ਵਾਰ ਇਹ ਨਸ਼ਾ ਤਸਕਰਾਂ ਨੇ ਹੱਦ ਕਰ ਦਿੱਤੀ। ਪੰਜਾਬ ਪੁਲਿਸ ਦੀਆਂ ਵਰਦੀਆਂ ਪਾ ਕੇ ਹੀ ਨਸ਼ਾ-ਤਸਕਰੀ ਕਰ ਰਹੇ ਸਨ।ਇਸ ਦੌਰਾਨ ਉਹ ਪੁਲਿਸ ਦੇ ਧੱਕੇ ਅਸਲੀ ਪੰਜਾਬ ਪੁਲਿਸ ਦੇ ਧੱਕੇ ਚੜ ਗਏ।
ਪੁਲਿਸ ਥਾਣਾ ਮਹਿਣਾ ਨੇ ਪੰਜਾਬ ਪੁਲਿਸ ਦੀ ਵਰਦੀ ‘ਚ ਨਸ਼ਾ ਤਸਕਰੀ ਕਰਨ ਵਾਲਾ ਗਰੋਹ ਬੇਨਕਾਬ ਕੀਤਾ ਹੈ। ਛਾਪੇ ਤੋਂ ਪਹਿਲਾਂ ਪੁਲਿਸ ਦੀ ਵਰਦੀ ’ਚ ਨਸ਼ਾ ਤਸਕਰਾਂ ਦੀ ਟੀਮ ਅਸਲੀ ਪੁਲਿਸ ਨੂੰ ਦੇਖ ਕੇ ਫ਼ਰਾਰ ਹੋ ਗਈ। ਪੁਲਿਸ ਨੇ ਮੌਕੇ ਤੇ ਬਰਾਮਦ ਟਰੱਕ ’ਚੋਂ ਐੱਸਆਈ, ਏਐੱਸਆਈ ਤੇ ਝਾਲਰ ਪੱਗਾਂ ਸਣੇ ਸਿਪਾਹੀਆਂ ਦੀਆਂ ਵਰਦੀਆਂ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਪੁਲਿਸ ਨੇ ਛਾਪਾਮਾਰੀ ਕਰਕੇ ਉਥੋਂ ਇੱਕ ਟਰੈਕਟਰ ਅਤੇ ਟਰੱਕ ਬਰਾਮਦ ਕੀਤਾ। ਟਰੱਕ ਵਿੱਚ ਭੁੱਕੀ ਲਿਆਉਣ ਲਈ ਵਿਸ਼ੇਸ਼ ਕੈਬਿਨ ਬਣਾਇਆ ਹੋਇਆ ਸੀ। ਅਸਲੀ ਪੁਲਿਸ ਨੇ ਕਿਹਾ ਕਿ ਮੁਲਜ਼ਮ ਛਾਪੇ ਤੋਂ ਪਹਿਲਾਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਫਿਲਹਾਲ ਮੁਲਜਮਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
Continue Reading
