Punjab
ਐੱਸ.ਜੀ.ਪੀ.ਸੀ ਦੇ 100 ਸਾਲ ਅਤੇ ਹੋਂਦ
ਐੱਸ.ਜੀ.ਪੀ.ਸੀ ਦਾ 100 ਸਾਲਾਂ ਸਥਾਪਨਾ ਦਿਵਸ
ਐੱਸ.ਜੀ.ਪੀ.ਸੀ ਦਾ 100 ਸਾਲਾਂ ਸਥਾਪਨਾ ਦਿਵਸ
ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ ਵਧਾਈ
ਐੱਸ.ਜੀ.ਪੀ.ਸੀ ਦੇ ਇਤਿਹਾਸ ‘ਤੇ ਪਾਇਆ ਚਾਨਣਾ
15 ਨਵੰਬਰ 1920 ਨੂੰ ਹੋਂਦ ਵਿੱਚ ਆਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ
17 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾਂ ਸਥਾਪਨਾ ਦਿਵਸ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਜਿਸਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ 100 ਸਾਲਾਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਹੈ ਅਤੇ ਸਿੱਖ ਇਤਹਾਸ ‘ਤੇ ਚਾਨਣਾ ਪਾਇਆ।
ਐੱਸਜੀਪੀਸੀ ਦਾ ਸਫ਼ਰ
ਜੱਥੇਦਾਰ ਤੇਜਾ ਸਿੰਘ ਭੁੱਚਰ ਦੇ ਯਤਨਾਂ ਸਦਕਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ,ਉਹ ਨਿਧੜਕ ਸਿੱਖ ਆਗੂ ਸਨ,ਜਿੰਨ੍ਹਾਂ ਦਾ ਗੁਰੂਦੁਆਰਾ ਸੁਧਾਰ ਲਹਿਰ ਵਿੱਚ ਵੱਡਾ ਯੋਗਦਾਨ ਹੈ।
15 ਨਵੰਬਰ 1920 ਨੂੰ ਹੋਂਦ ਵਿੱਚ ਆਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਜਿਸ ਨੂੰ 1925 ਦੇ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਨਾਲ ਕਾਨੂੰਨੀ ਮਾਨਤਾ ਮਿਲੀ ਸੀ। ਪੰਜਾਬ ਵਿੱਚ 1920 ਤੋਂ ਲੈ ਕੇ 1925 ਈ. ਤੱਕ ਗੁਰੂਦੁਆਰਾ ਸੁਧਾਰ ਲਹਿਰ ਵੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਚੱਲੀ, ਜਿਸ ਸਦਕਾ ਗੁਰੂਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਖਤਮ ਕੀਤਾ ਗਿਆ ਅਤੇ ਇਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਂਦਾ ਗਿਆ।
ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਐੱਸ.ਜੀ.ਪੀ.ਸੀ ਕਿਉਂ ਹੋਂਦ ‘ਚ ਆਈ ? ਹੋਂਦ ‘ਚ ਆਉਣ ਤੋਂ ਪਹਿਲਾਂ ਇਸ ਕਮੇਟੀ ਦਾ ਸੰਘਰਸ਼ ਲੰਮਾ ਤੇ ਜੱਦੋਜਹਿਦ ਵਾਲਾ ਸੀ। ਕਮੇਟੀ ਬਣਾਉਣ ਲਈ ਸੈਂਕੜੇ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਤੇ ਕਈਆਂ ਨੇ ਜੇਲ੍ਹਾਂ ਵੀ ਕੱਟੀਆਂ। ਦਰਅਸਲ ਲਗਾਤਾਰ ਗੁਰੂਦੁਆਰਿਆਂ ਦੀ ਨਿਘਾਰ ਵੱਲ ਜਾ ਰਹੀ ਹਾਲਤ ਨੂੰ ਲੈ ਕੇ ਸਿੱਖ ਜਥੇਬੰਦੀਆਂ ਕਾਫੀ ਚਿੰਤਿਤ ਸਨ,ਗੁਰੂਦੁਆਰਿਆਂ ਦੇ ਸੁਧਾਰ ਲਈ ਸਿੱਖ ਜਥੇਬੰਦੀਆਂ ਆਪੋ-ਆਪਣੇ ਤਰੀਕੇ ਨਾਲ ਉਧਮ ਕਰ ਰਹੀਆਂ ਸਨ,ਤੇ ਗੁਰੂਦੁਆਰਾ ਸੁਧਾਰ ਲਹਿਰ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਸਨ।
ਇਸ ਸਭ ਦੇ ਵਿਚ 21 ਮਈ 1920 ਨੂੰ ਰੋਜ਼ਾਨਾ ਅਕਾਲੀ ਅਖਬਾਰ ਸ਼ੁਰੂ ਹੁੰਦਾ ਹੈ ਅਤੇ ਅਖਬਾਰ ਦੇ ਸ਼ੁਰੂ ਹੁੰਦਿਆਂ ਹੀ ਬਗੈਰ ਕਿਸੇ ਜਥੇਬੰਦੀ ਦੇ ਗੁਰੂਦੁਆਰਾ ਸੁਧਾਰ ਲਹਿਰ ਵੀ ਸ਼ੁਰੂ ਹੋ ਜਾਂਦੀ ਹੈ। ਇਸ ਲਹਿਰ ਸਦਕਾ ਇਕੱਠੇ ਹੋਏ ਸਿੱਖਾਂ ਨੇ ਗੁਰੂਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਸ਼ੁਰੂ ਕਰ ਦਿੱਤਾ।ਇਸ ਸਭ ਦੇ ਬਾਅਦ ਸਿੱਖਾਂ ਨੇ ਇੱਕੋ ਹਫਤੇ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਨੂੰ ਵੀ ਆਜ਼ਾਦ ਕਰਵਾ ਲਿਆ,ਕਾਮਯਾਬੀਆ ਦੇ ਇੱਕ ਮਹੀਨੇ ਦੇ ਬਾਅਦ ਹੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੁੰਦਾ ਤੇ ਉਦੋਂ ਤੋਂ ਲੈ ਕੇ ਸੁਣ ਤੱਕ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੀ ਆ ਰਹੀ ਹੈ।
Continue Reading