Connect with us

Uncategorized

ਬਿੱਗ ਬੌਸ 14 ਦੀ ਫੇਸ ਰਹਿ ਚੁੱਕੀ ਸੋਨਾਲੀ ਫੋਗਾਟ, ਹੁਣ ਜਲਦ ਹੀ ਪੰਜਾਬੀ ਫਿਲਮਾਂ ’ਚ ਦਿਖੇਗੀ, ਗੱਗੂ ਗਿੱਲ ਤੇ ਏਮੀ ਵਿਰਕ ਨਾਲ ਕਰ ਰਹੀ ਕੰਮ

Published

on

sonali phogat

ਬਿੱਗ ਬੌਸ 14 ’ਚ ਕੰਟੈਸਟੈਂਟ ਰਹਿ ਚੁੱਕੀ ਸੋਨਾਲੀ ਫੋਗਾਟ ਜਲਦ ਹੀ ਪੰਜਾਬੀ ਸਿਨੇਮਾ ’ਚ ਨਜ਼ਰ ਆਵੇਗੀ। ਰਾਜਨੀਤੀ ਦੀ ਦੁਨੀਆ ਤੋਂ ਹੁਣ ਉਹ ਅਦਾਕਾਰੀ ਦੀ ਦੁਨੀਆ ’ਚ ਕਦਮ ਰੱਖਣ ਜਾ ਰਹੀ ਹੈ। ਬੁੱਧਵਾਰ ਨੂੰ ਸ਼ਹਿਰ ਪਹੁੰਚੀ ਸੋਨਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਗੱਗੂ ਗਿੱਲ ਤੇ ਏਮੀ ਵਿਰਕ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਜਿਸ ਨੂੰ ਉਹ ਪੂਰਾ ਕਰ ਰਹੀ ਹੈ। ਉਸ ਦੇ ਗਾਣੇ ਦੀ ਸ਼ੂਟਿੰਗ ਮੁੰਬਈ ’ਚ ਚੱਲ ਰਹੀ, ਜਿਸ ਲਈ ਸਮੇਂ-ਸਮੇਂ ’ਤੇ ਜਾ ਰਹੀ ਹੈ।

ਸੋਨਾਲੀ ਫੋਗਾਟ ਬਿੱਗ ਬੌਸ 14ਵੇਂ ਸੀਜ਼ਨ ’ਚ ਲੰਬੇ ਸਮੇਂ ਤਕ ਰਹੀ ਹੈ। ਸੋਨਾਲੀ ਫੋਗਾਟ ਹਰਿਆਣਾ ’ਚ ਭਾਜਪਾ ਦੀ ਨੇਤਰੀ ਵੀ ਹੈ। ਸੋਨਾਲੀ ਨੇ ਦੱਸਿਆ ਕਿ ਬਿੱਗ ਬੌਸ ਨੇ ਉਸ ਨੂੰ ਵੱਖ-ਵੱਖ ਭਾਗੀਦਾਰ ਮਿਲੇ ਹਨ ਪਰ ਅਲੀ ਗੋਨੀ ਇਕ ਇਸ ਤਰ੍ਹਾਂ ਦਾ ਭਾਗੀਦਾਰ ਹੈ ਜੋ ਕਿ ਵਧੀਆ ਤਰੀਕੇ ਨਾਲ ਅਦਾਕਾਰੀ ਤੇ ਨਿੱਜੀ ਜ਼ਿੰਦਗੀ ਨੂੰ ਚਲਾਉਂਦਾ ਹੈ। ਭਵਿੱਖ ’ਚ ਮੌਕਾ ਮਿਲਿਆ ਤਾਂ ਮੈਂ ਦੁਬਾਰਾ ਅਲੀ ਦੇ ਨਾਲ ਕੰਮ ਕਰਾਂਗੀ।

ਬਿੱਗ ਬੌਸ ਦੇ ਫਾਇਨਲ ਤਕ ਪਹੁੰਚਣ ’ਤੇ ਸੋਨਾਲੀ ਨੇ ਦੱਸਿਆ ਕਿ ਉਸ ਨੂੰ ਅਲੀ ਰੂਬੀਨਾ ਵਧੀਆ ਭਾਗੀਦਾਰ ਲੱਗ ਰਹੇ ਹਨ ਜੋ ਕਿ ਗ੍ਰੈਂਡ ਫਿਨਾਲੇ ਤਕ ਜਾ ਸਕਦੇ ਹਨ। ਰਾਖੀ ਸਾਵੰਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਰਾਖੀ ਸਾਵੰਤ ਵੀ ਬਿੱਗ ਬੌਸ ਨੂੰ ਵੀ ਤਰੀਕੇ ਨਾਲ ਨਿਭਾਅ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਬਿੱਗ ਬੌਸ 12 ਘੰਟੇ ਦੇ ਐਪੀਸੋਡ ਨੂੰ ਅੱਧੇ ਘੱਟੇ ’ਚ ਦਿਖਾਇਆ ਜਾਂਦਾ ਹੈ ਜਿਸ ਦੇ ਚੱਲਦੇ ਬਹੁਤ ਜ਼ਿਆਦਾ ਕੱਟ ਹੁੰਦਾ ਹੈ ਤੇ ਸੱਚਾਈ ਦਰਸ਼ਕਾਂ ਤਕ ਨਹੀਂ ਪਹੁੰਚਦੀ।