Connect with us

National

ਦੇਸ਼ ਦੇ ਕਈ ਇਲਾਕਿਆਂ ‘ਚ 23 ਤੋਂ 25 ਮਈ ਤਕ ਤੂਫ਼ਾਨ ਦੇ ਸਕਦਾ ਹੈ ਦਸਤਕ

Published

on

cyclone yasa

ਗੁਜਰਾਤ, ਮਹਾਰਾਸ਼ਟਰ ਦੇ ਕਈ ਹਿੱਸਿਆਂ ‘ਚ ਤਬਾਹੀ ਮਚਾ ਕੇ ਅੱਗੇ ਨੂੰ ਵੱਧ ਗਿਆ ਹੈ। ਇਹ ਤੂਫ਼ਾਨ ਇੰਨਾ ਖਤਰਨਾਕ ਹੈ ਕਿ ਗੁਜਰਾਤ ‘ਚ ਤੂਫ਼ਾਨ ਨੇ 13 ਲੋਕਾਂ ਦੀ ਜਾਨ ਲੈ ਲਈ ਹੈ। ਨਾਲ ਹੀ ਮਹਾਰਾਸ਼ਟਰ ‘ਚ 6 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ‘ਚ ਇਕ ਹੋਰ ਤੂਫਾਨ ਆ ਸਕਦਾ ਹੈ। ਉਹ ਵੀ ਇਸ ਤੂਫਾਨ ਵਾਂਗ ਹੀ ਪਿਛਲੇ ਭਿਆਨਕ ਦੱਸੀਆ ਜਾ ਰਿਹਾ ਹੈ। ਇਹ ਤੂਫਾਨ 23-25 ਮਈ ਦੌਰਾਨ ਇਕ ਹੋਰ ਯਸ਼ ਬੰਗਾਲ ਦੀ ਖਾੜੀ ਨਾਲ ਟਕਰਾਵੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ ਸੁਪਰ ਸਾਇਕਲੋਨ ਯਸ਼ ਦੇ 23 ਤੋਂ 25 ਮਈ ਵਿਚਕਾਰ ਸੁੰਦਰਬਨ ਖੇਤਰਾਂ ਵਿਚ ਦਸਤਕ ਦੇਣ ਅਤੇ ਸੰਭਾਵਤ ਤੌਰ ’ਤੇ ਬੰਗਲਾ ਦੇਸ਼ ਵਧਣ ਦੀ ਸੰਭਾਵਨਾ ਹੈ।  

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਕਿ ਚੱਕਰਵਾਤੀ ਤੂਫਾਨ ਦੀ ਸਪੀਡ ਅੰਫਾਨ ਦੇ ਬਰਾਬਰ ਹੋ ਸਕਦੀ ਹੈ, ਜਿਸਨੇ ਪਿਛਲੇ ਸਾਲ 19 ਮਈ ਲਾਕਲਡਾਊਨ ਦੌਰਾਨ ਕੋਲਕਾਤਾ ਅਤੇ ਆਲੇ ਦੁਆਲੇ ਦੇ ਖੇਤਰਾਂ ਨੂੰ ਤਬਾਹ ਕਰ ਦਿੰਦਾ ਸੀ। ਮੌਸਮ ਵਿਭਾਗ ਨੇ ਇਸ ਦੀ ਦਿਸ਼ਾ ਤੇ ਸਪੀਡ ਬਾਰੇ ਕੁਝ ਯਕੀਨੀ ਨਹੀਂ ਬਣਾਇਆ ਪਰ ਉਨ੍ਹਾਂ ਕਿਹਾ ਕਿ ਪੂਰਬੀ ਮੱਧ ਖਾੜੀ ਅਤੇ ਉਸ ਦੇ ਆਲੇਦੁਆਲੇ ਦੇ ਖੇਤਰਾਂ ਵਿਚ ਇਕ ਘੱਟ ਦਬਾਅ ਬਣਿਆ ਹੋਇਆ ਹੈ ਤੇ ਜਿਵੇਂ ਜਿਵੇਂ ਇਸ ਦੀ ਤਾਕਤ ਵੱਧ ਰਹੀ ਹੈ। ਉਸ ਹਿਸਾਬ ਨਾਲ ਹਫ਼ਤੇ ਦੇ ਅੰਤ ਤਕ ਲੈਂਡਫਾਲ ਬਣਾਉਣ ਤੋਂ ਪਹਿਲਾਂ ਇਕ ਸੁਪਰ ਸਾਇਕਲੋਨ ਦਾ ਆਕਾਰ ਲੈ ਸਕਦਾ ਹੈ।