National
ਰਵਿਸ਼ੰਕਰ ਪ੍ਰਸਾਦ ਟਵਿੱਟਰ ਦੀ ਕੀਤੀ ਗਈ ਕਾਰਵਾਈ ‘ਤੇ ਬੋਲੇ, ਕਿਹਾ ਕਾਨੂੰਨ ਦਾ ਪਾਲਣ ਕਰਨਾ ਹੀ ਪਵੇਗਾ
ਸੋਸ਼ਲ ਮੀਡੀਆ ਲਈ ਨਵੇਂ ਨਿਯਮਾਂ ਨੂੰ ਨਾ ਮੰਨਣ ‘ਤੇ ਟਵਿੱਟਰ ਖ਼ਿਲਾਫ਼ ਕੇਂਦਰ ਸਰਕਾਰ ਨੇ ਸਖ਼ਤ ਰੁਖ਼ ਅਖਤਿਆਰ ਕੀਤੀ ਹੈ। ਟਵਿੱਟਰ ਦੇ ਤੇਵਰ ਵੀ ਹੁਣ ਕੁਝ ਨਰਮ ਪੈਂਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਦੀਆਂ ਨਵੀਂਆਂ ਗਾਈਡਲਾਈਨਜ਼ ‘ਤੇ ਕੇਂਦਰੀ ਸੂਚਨਾ ਤੇ ਤਕਨਾਲੋਜੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਗਾਈਡਲਾਈਨਜ਼ ਅਚਾਨਕ ਨਹੀਆਂ ਆਈਆਂ ਹਨ। ਇਹ ਕੰਮ ਪਿਛਲੇ 3-4 ਸਾਲਾਂ ਤੋਂ ਚਲ ਰਿਹਾ ਸੀ। ਇਸ ਗਾਈਡਲਾਈਨਜ਼ ਦਾ ਸਬੰਧ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਤੋਂ ਹੈ ਤਾਂ ਜੋ ਜਦੋਂ ਇਨ੍ਹਾਂ ਦੀ ਦੁਰਵਰਤੋਂ ਕੀਤੀ ਜਾਵੇ, ਤਾਂ ਲੋਕ ਸ਼ਿਕਾਇਤ ਕਰ ਸਕਣ। ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ 25 ਮਈ ਨੂੰ 3 ਮਹੀਨਿਆਂ ਦੀ ਮਿਆਦ ਪੂਰੀ ਹੋ ਗਈ ਹੈ। ਮੈਂ ਫਿਰ ਵੀ ਕਿਹਾ ਕਿ ਟਵਿੱਟਰ ਨੂੰ ਇਕ ਆਖਰੀ ਨੋਟਿਸ ਹੋ ਦਿਓ। ਜਦੋਂ ਦੂਜੇ ਇਨ੍ਹਾਂ ਨਿਯਮਾਂ ਦਾ ਪਾਲਣ ਕਰ ਸਕਦੇ ਹਨ ਤਾਂ ਫਿਰ ਟਵਿੱਟਰ ਨੂੰ ਕੀ ਇੰਤਰਾਜ਼ ਹੈ। ਤਿੰਨ ਉੱਚ ਅਧਿਕਾਰੀਆਂ ਦੀ ਨਿਯੁਕਤੀ ਲਈ ਤੁਹਾਨੂੰ ਵੱਡੀ ਪ੍ਰੀਖਿਆ ਕਰਵਾਉਣੀ ਚਾਹੀਦੀ ਹੈ? ਵਪਾਰ ਕਰੋ, ਤੁਹਾਡੇ ਯੂਜ਼ਰਜ਼ ਸਵਾਲ ਪੁੱਛਣ ਉਸ ਦਾ ਸਵਾਗਤ ਹੈ ਪਰ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਦਾ ਪਾਲਣ ਕਰਨਾ ਪਵੇਗਾ।