Punjab
ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ
ਚੀਨ ‘ਚ ਕੋਰੋਨਾ ਵਾਇਰਸ ਬਹੁਤ ਬੁਰੀ ਤਰ੍ਹਾਂ ਦੇ ਫੈਲ ਚੁਕਾ ਹੈ, ਤੇ ਹੁਣ ਇਸ ਵਾਇਰਸ ਦੇ ਸ਼ੱਕੀ ਮਰੀਜ਼ ਭਾਰਤ ਦੇ ਅੰਦਰ ਵੀ ਦੇਖਣ ਨੂੰ ਮਿਲ ਰਹੇ ਹਨ। ਤੇ ਭਾਰਤ ਵਿੱਚ ਬਾਹਰਲੇ ਦੇਸ਼ਾਂ ਤੋਂ ਵਾਪਿਸ ਆ ਰਹੇ ਲੋਕਾਂ ਦਾ ਸਿਹਤ ਵਿਭਾਗ ਦੀ ਟੀਮ ਵੱਲੋ ਚੰਗੀ ਤਰ੍ਹਾਂ ਦੇ ਨਾਲ ਚੈੱਕਅਪ ਕਰਕੇ ਉਹਨਾਂ ਨੂੰ ਘਰ ਭੇਜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸਾਹਮਣੇ ਆਇਆ ਹੈ।
ਇਕ ਵਿਅਕਤੀ ਕੁਝ ਦਿਨ ਪਹਿਲਾਂ ਮਲੇਸ਼ੀਆ ਦੇਸ਼ ਤੋਂ ਵਾਪਸ ਪਰਤ ਕੇ ਆਇਆ ਸੀ। ਜਿਸਨੂੰ ਕਿ ਬੁਖਾਰ ਦੀ ਸ਼ਿਕਾਇਤ ਹੋਣ ‘ਤੇ ਦੇਰ ਰਾਤ ਪੁਲਿਸ ਸੁਰੱਖਿਆ ਵਿੱਚ ਮੁਕਤਸਰ ਦੇ ਸਿਵਲ ਹਸਪਤਾਲ ਵਿੱਚ ਚੈਕਅਪ ਲਈ ਲਿਆਂਦਾ ਗਿਆ ਸੀ। ਜਿੱਥੇ ਕਿ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਬਹੁਤ ਹੀ ਬਰੀਕੀ ਨਾਲ ਉਸ ਵਿਅਕਤੀ ਦੀ ਡਾਕਟਰੀ ਜਾਂਚ ਕੀਤੀ ਗਈ ਪਰ ਉਸ ਮਰੀਜ਼ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ। ਡਾਕਟਰਾਂ ਦਾ ਕਹਿਣਾ ਸੀ ਉਹਨਾਂ ਨੂੰ ਸ਼ੱਕ ਸੀ ਕਿ ਇਹ ਵਿਅਕਤੀ ਜੋ ਕਿ ਕੁਝ ਪਹਿਲਾਂ ਮਲੇਸ਼ੀਆ ਤੋਂ ਵਾਪਸ ਮੁੜ ਆਪਣੇ ਦੇਸ਼ ਵਾਪਿਸ ਆਇਆ ਕਿ ਇਸ ਵਿੱਚ ਵੀ ਕਰੋਣਾ ਵਾਇਰਸ ਦੇ ਲੱਛਣ ਨਾ ਹੋਣ। ਜਿਸ ਦੀ ਕਿ ਮਾਹਿਰ ਡਾਕਟਰਾਂ ਦੀ ਟੀਮ ਵੱਲੋ ਬਰੀਕੀ ਦੇ ਨਾਲ ਚੈਕਅਪ ਕੀਤਾ ਗਿਆ ਹੈ। ਤੇ ਇਸ ਵਿਅਕਤੀ ਦੇ ਹਰ ਇੱਕ ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਵਿੱਚ ਪੁਰਾ ਪਤਾ ਲੱਗ ਸਕੇਗਾ ਫਿਲਹਾਲ ਇਸ ਨੂੰ ਪੁਲਿਸ ਸੁਰੱਖਿਆ ਵਿੱਚ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ।