Uncategorized
ਏਟੀਐਮ ਕਾਰਡ ਬਦਲ ਕੇ ਨੌਜਵਾਨ ਨੇ ਖਾਤੇ ਵਿੱਚੋਂ ਕਢਵਾਏ 25 ਹਜ਼ਾਰ
ਅੱਜਕਲ ਦੇ ਸਮੇਂ ਵਿੱਚ ਕਿਸੇ ਕੋਲੋਂ ਮਦਦ ਮੰਗਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ। ਅਜਿਹੀ ਹੀ ਘਟਨਾ ਬਟਾਲਾ ਵਿਖੇ ਇੱਕ ਪੁਲਿਸ ਮੁਲਾਜ਼ਮ ਨਾਲ ਵਾਪਰੀ, ਜਿਸ ਨੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਲਈ ਕਿਸੇ ਦੀ ਮਦਦ ਲਈ ਪਰ ਇਹ ਮਦਦ ਉਸ ਨੇ ਮਹਿੰਗੀ ਪੈ ਗਈ। ਕਥਿਤ ਦੋਸ਼ੀ ਨੌਜਵਾਨ ਨੇ ਉਸ ਦੇ ਖਾਤੇ ਵਿੱਚੋਂ 25 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਹੈ। ਜਾਣਕਾਰੀ ਅਨੁਸਾਰ ਬਟਾਲਾ ਦੇ ਆਰਮਡ ਪੁਲਿਸ ਫੋਰਸ ਵਿੱਚ ਤੈਨਾਤ ਹਰਦੀਪ ਸਿੰਘ ਵਾਸੀ ਪਿੰਡ ਬਰਿਆੜ ਬੁੱਧਵਾਰ ਸਵੇਰੇ ਐਸਐਸਪੀ ਦਫ਼ਤਰ ਨਾਲ ਸਥਿਤ ਏਟੀਐਮ ਵਿੱਚੋ ਪੈਸੇ ਕਢਵਾਉਣ ਆਇਆ। ਇਸ ਦੌਰਾਨ ਉਸ ਨੇ ਏਟੀਐਮ ਵਿੱਚ ਪਹਿਲਾਂ ਹੀ ਇੱਕ ਨੌਜਵਾਨ ਪੈਸੇ ਕਢਵਾਉਣ ਲਈ ਖੜਾ ਸੀ, ਜਦੋਂ ਉਹ ਕਾਫੀ ਦੇਰ ਬਾਹਰ ਨਾ ਆਇਆਂ ਹਰਦੀਪ ਸਿੰਘ ਖੁਦ ਅੰਦਰ ਚਲਾ ਗਿਆ ਅਤੇ ਏਟੀਐਮ ਵਿੱਚ ਪੈਸੇ ਕਢਵਾਉਣ ਲੱਗਾ ਪਰ ਪੈਸੇ ਨਾ ਨਿਕਲੇ ਤਾਂ ਉਕਤ ਨੌਜਵਾਨ ਦੀ ਮਦਦ ਮੰਗੀ।
ਇਸ ਦੌਰਾਨ ਹੀ ਨੌਜਵਾਨ ਨੇ ਆਪਣਾ ਕਾਰਡ ਬਦਲ ਕੇ ਏਟੀਐਮ ਦਾ ਪਾਸਵਰਡ ਲਗਾਉਣ ਲਈ ਕਿਹਾ ਅਤੇ ਪੈਸੇ ਨਿਕਲਣ ਬਾਰੇ ਕਿਹਾ। ਉਪਰੰਤ ਉਹ ਮੋਟਰਸਾਈਕਲ ‘ਤੇ ਆਪਣੇ ਇੱਕ ਦੋਸਤ ਨਾਲ ਚਲਾ ਗਿਆ, ਪਰੰਤੂ ਏਟੀਐਮ ਵਿੱਚੋਂ ਮੇਰੇ ਪੈਸੇ ਨਹੀਂ ਨਿਕਲੇ। ਉਪਰੰਤ ਜਦੋਂ ਉਹ ਪੰਜ ਮਿੰਟ ਬਾਅਦ ਏਟੀਐਮ ਵਿੱਚੋਂ ਬਾਹਰ ਆਇਆ ਤਾਂ ਉਸ ਨੂੰ ਤਿੰਨ ਮੈਸੇਜ ਆਏ, ਜਿਨ੍ਹਾਂ ਰਾਹੀਂ 25 ਹਜ਼ਾਰ ਰੁਪਏ ਖਾਤੇ ਵਿੱਚੋਂ ਨਿਕਲਣ ਬਾਰੇ ਪਤਾ ਲੱਗਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਤੁਰੰਤ ਖਾਤਾ ਬੰਦ ਕਰਵਾ ਦਿੱਤਾ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਰਾਹੀਂ ਕਥਿਤ ਦੋਸ਼ੀ ਦੀ ਭਾਲ ਕਰ ਰਹੀ ਹੈ।