Connect with us

News

ਮਾਨਸਾ ‘ਚ ਹੋਈ ਖੂਨੀ ਝੜੱਪ , ਗੋਲੀਬਾਰੀ ‘ਚ ਇੱਕ ਦੀ ਮੌਤ

Published

on

ਮਾਨਸਾ, 14 ਮਾਰਚ (ਨਵਦੀਪ ਆਹਲੂਵਾਲੀਆ): ਮਾਨਸਾ ਵਿਚ ਜ਼ਿਲ੍ਹਾ ਪਰਿਸ਼ਦ ‘ਚ ਲੇਬਰ ਟੈਂਡਰ ਦੀ ਪ੍ਰਕਿਰਿਆ ਚਲ ਰਹੀ ਸੀ ‘ਤੇ ਇਸ ਵਿਚ ਟੈਂਡਰ ਮਿਲਣ ਵਾਲੇ ਵਿਅਕਤੀ ਨੂੰ ਐੱਨ.ਓ.ਸੀ ਜਾਰੀ ਕੀਤੇ ਜਾਣੇ ਸੀ ਪਰ ਲੇਬਰ ਟੈਂਡਰ ਨੂੰ ਲੈ ਕੇ ਦੋ ਗੁਟਾਂ ‘ਚ ਫਾਇਰਿੰਗ ਹੋ ਗਈ। ਇਸ ਦੌਰਾਨ ਮਾਨਸਾ ਟਰੱਕ ਯੂਨੀਅਨ ਦੇ ਪੂਰਵ ਮੈਮਬਰ ਚੰਦ੍ਰ ਮੋਹਨ ਉਰਫ ਮੋਹਣੀ ਦੀ ਮੌਤ ਹੋ ਗਈ , ਤੇ ਟੋਨੀ ਨਾਮ ਦਾ ਯੁਵਕ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਜ਼ਿਲ੍ਹੇ ‘ਚ ਲੇਬਰ ਟੈਂਡਰ ਦੀ ਪ੍ਰਕਿਰਿਆ ਚੱਲ ਰਹੀ ਸੀ, ਇਸ ਦੌਰਾਨ ਇੱਕ ਗੁੱਟ ਵਲੋਂ ਟੈਂਡਰ ਨੂੰ ਲੈ ਕੇ ਦੂਜੇ ਗੁੱਟ ਤੋਂ ਵਿਵਾਦ ਛਿੜ ਗਿਆ ਇਹ ਵਿਵਾਦ ਇਨ੍ਹਾਂ ਵੱਧ ਗਿਆ ਕਿ ਵਿਵਾਦ ਗੋਲੀਆਂ ਤੱਕ ਪਹੁੰਚ ਗਈ। ਇਸ ਉਤੇ ਪੁਲਿਸ ਆਪਣੇ ਵੱਲੋਂ ਜਾਂਚ ਕਰ ਰਹੀ ਫਿਲਹਾਲ ਹੁਣ ਤੱਕ ਇਸ ਮਾਮਲੇ ‘ਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਇਸ ਝਗੜੇ ਵਿਚ ਪੀੜਤ ਵੱਲੋਂ ਆਰੋਪੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਾਰਨ ਦੀ ਮੰਗ ਕੀਤੀ ਹੈ।