Punjab
ਪੁਲਸ ਥਾਣਾ ਅਜਨਾਲਾ ਅਧੀਨ ਆਉਂਦੀ ਚੌਂਕੀ ਚਮਿਆਰੀ ਵਿਖੇ ਬੀਤੇ ਦਿਨੀਂ ਇਕ ਗੁੱਜਰ ਦੀਆਂ 2 ਮੱਝਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਥਾਣਾ ਅਜਨਾਲਾ ਅਧੀਨ ਆਉਂਦੀ ਚੌਂਕੀ ਚਮਿਆਰੀ ਵਿਖੇ ਬੀਤੇ ਦਿਨੀਂ ਇਕ ਗੁੱਜਰ ਦੀਆਂ 2 ਮੱਝਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਮੱਝਾਂ ਚੋਰੀ ਹੋਣ ਵਾਲੇ ਗੁੱਜਰ ਅਲੀ ਤੇ ਉਸ ਦੇ ਸਾਥੀ ਗਨੀ ਅਤੇ ਸਾਦਿਕ ਪੁਲੀਸ ਪ੍ਰਸ਼ਾਸਨ ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਬੀਤੀ 15 ਫਰਵਰੀ ਨੂੰ ਉਨ੍ਹਾਂ ਦੀਆਂ ਦੋ ਮੱਝਾਂ ਚੋਰੀ ਹੋਈਆਂ ਸਨ, ਜਿਨ੍ਹਾਂ ਵਿੱਚ ਇੱਕ ਮੱਝ ਉਨ੍ਹਾਂ ਨੂੰ ਕਿਸਾਨ ਭਰਾਵਾਂ ਦੀ ਮਦਦ ਨਾਲ ਪਿੰਡ ਦਧਰਾਵਾਂ ਦੇ ਵਪਾਰੀ ਪਾਸੋਂ ਮਿਲੀ ਚੁੱਕੀ ਹੈ, ਜੋ ਕਿ ਉਸ ਵਪਾਰੀ ਨੇ ਪਿੰਡ ਕਿਆਮਪੁਰ ਦੇ ਗੁੱਜਰ ਰਾਣਾ ਮੀਨ ਅਤੇ ਅਲੀ ਪਾਸੋਂ ਮੁੱਲ ਖ਼ਰੀਦੀ ਸੀ, ਇਸ ਮਾਮਲੇ ਸਬੰਧੀ ਪੁਲਸ ਚੌਕੀ ਚਮਿਆਰੀ ਵਿਖੇ ਉਕਤ ਗੁੱਜਰ ਵਿਅਕਤੀਆਂ ਖਿਲਾਫ ਦਰਖਾਸਤ ਦੇਣ ਤੇ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਪੁਲਸ ਵੱਲੋਂ ਉਨ੍ਹਾਂ ਨੂੰ ਦਬਾੳਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦਰਖਾਸਤ ਦੇਣ ਤੋਂ ਬਾਅਦ ਗੁੱਜਰ ਰਾਣਾ ਮੀਨ ਅਲੀ ਅਤੇ ਉਸ ਦੇ ਦੋਸਤ ਸੂਬਾਈ ਅਤੇ ਬਿੱਲੂ ਆਦਿ ਨੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ। ਜੜ੍ਹ ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਗੁੱਜਰ ਵਿਅਕਤੀਅਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਦੂਸਰੀ ਮੱਝ ਵੀ ਵਾਪਸ ਕਰਵਾਈ ਜਾਵੇ