Connect with us

Punjab

ਚੰਡੀਗੜ੍ਹ, ‘ਚ ਮਾਸਕ ਨਾ ਪਾਉਣ ‘ਤੇ ਹੁਣ ਜਾਰੀ ਨਹੀਂ ਹੋਵੇਗਾ ਚਲਾਨ ਹੁਕਮ ਜਾਰੀ

Published

on

ਚੰਡੀਗੜ੍ਹ : ਸਿਟੀ ਬਿਊਟੀਫੁੱਲ ਦੇ ਲੋਕਾਂ ਨੂੰ ਦੋ ਸਾਲਾਂ ਬਾਅਦ ਮਾਸਕ ਤੋਂ ਆਜ਼ਾਦੀ ਮਿਲ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਮਾਸਕ ਪਹਿਨਣ ਦੀ ਲਾਜ਼ਮੀ ਵਿਵਸਥਾ ਨੂੰ ਖਤਮ ਕਰਨ ਦਾ ਹੁਕਮ ਜਾਰੀ ਕੀਤਾ ਹੈ। ਚੰਡੀਗੜ੍ਹ ਦੇ ਸਲਾਹਕਾਰ ਧਰਮਪਾਲ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਹੁਣ ਮਾਸਕ ‘ਤੇ ਕੋਈ ਪਲੇਂਟੀ ਅਤੇ ਜੁਰਮਾਨਾ ਨਹੀਂ ਹੋਵੇਗਾ। ਕਿਸੇ ਵੀ ਜਨਤਕ ਅਤੇ ਕੰਮ ਵਾਲੀ ਥਾਂ ‘ਤੇ ਹੁਣ ਮਾਸਕ ਲਾਜ਼ਮੀ ਨਹੀਂ ਹਨ। ਪਰ ਪ੍ਰਸ਼ਾਸਨ ਨੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਸਮਾਜਿਕ ਦੂਰੀ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।