Connect with us

Punjab

ਨਵ ਵਿਆਹੁਤਾ ਲੜਕੀ ਆਪਣਾ ਘਰ ਵਸਾਉਣ ਦੇ ਲਈ ਸਹੁਰੇ ਘਰ ਮੁਹਰੇ 4 ਦਿਨਾ ਤੋ ਲਗਾ ਕੇ ਬੈਠੀ ਹੈ ਧਰਨਾ, ਪੁਲੀਸ ਅਗੇ ਲਗਾਈ ਘਰ ਵਸਾਉਣ ਦੀ ਫਰਿਆਦ ,ਪੁਲਿਸ ਨੇ ਲੜਕੀ ਦੇ ਸਹੁਰੇ ਪਰਿਵਾਰ ਤੇ ਕੀਤਾ ਮਾਮਲਾ ਦਰਜ

Published

on

ਜ਼ਿਲਾ ਗੁਰਦਾਸਪੁਰ ਦੇ ਪਿੰਡ ਅੱਤੇਵਾਲ ਵਿਚ ਨਵ ਵਿਆਹੁਤਾ ਕਰਨਜੀਤ ਕੌਰ ਆਪਣੇ ਸੋਹਰੇ ਘਰ ਜਾਣ ਲਈ ਅਤੇ ਆਪਣੇ ਨੂੰਹ ਹੋਣ ਦਾ ਹੱਕ ਲੈਣ ਲਈ ਸਹੁਰੇ ਘਰ ਦੇ ਗੇਟ ਅੱਗੇ ਪਿਛਲੇ ਚਾਰ ਦਿਨਾਂ ਤੋਂ ਧਰਨਾ ਲਗਾ ਕੇ ਬੈਠੀ ਹੋਈ ਹੈ 

ਨਵ ਵਿਆਹੁਤਾ ਲੜਕੀ ਨੇ ਦੱਸਿਆ ਕੀ 4 ਮਹੀਨੇ ਪਹਿਲਾਂ ਉਸ ਦਾ ਵਿਆਹ ਪਿੰਡ ਅੱਤੇਵਾਲ ਦੇ ਰਹਿਣ ਵਾਲੇ ਜਗਰੂਪ ਸਿੰਘ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਗੁਰਦਵਾਰਾ ਸਾਹਿਬ ਵਿਖੇ ਹੋਇਆ ਸੀ ਪਰ ਹੁਣ ਮੇਰਾ ਸੋਹਰਾ ਪਰਿਵਾਰ ਮੈਨੂੰ ਆਪਣੀ ਨੂੰਹ ਵਜੋਂ ਰੱਖਣਾ ਨਹੀਂ ਚਾਹੰਦਾ ਕਿਉਂਕਿ ਮੇਰੇ ਪਤੀ ਦਾ ਵਿਆਹ ਇਕ ਕਿਸੇ ਹੋਰ ਲਡ਼ਕੀ ਨਾਲ ਕਰਨਾ ਚਾਹੰਦੇ ਹਨ ਜਿਸਨੇ ਆਈਲੇਟਸ ਕੀਤੀ ਹੋਈ ਹੈ ਉਹ ਲੜਕੀ ਮੇਰੀ ਨਨਾਣ ਦੀ ਸਹੇਲੀ ਹੈ ਜਦੋ ਮੇਰਾ ਵਿਆਹ ਹੋਇਆ ਸੀ ਤੇ ਮੈਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕੀ ਮੇਰੇ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ  ਕਿਉਕਿ ਮੇਰੇ ਪਤੀ ਜਗਰੂਪ ਨੇ ਵਿਆਹ ਤੋਂ ਪਹਿਲਾ ਮੇਰੇ ਨਾਲ ਬਲਾਤਕਾਰ ਕੀਤਾ ਸੀ ਸਜਾ ਤੋਂ ਬਚਣ ਲਈ ਮੇਰੇ ਨਾਲ ਵਿਆਹ ਕਰਵਾ ਲਿਆ ਸੀ 

ਓਥੇ ਹੀ ਲੜਕੀ ਦੀ ਹਿਮਾਇਤ ਵਿਚ ਪਹੁੰਚੇ ਸਮਾਜਸੇਵੀ   ਲੋਕਾਂ ਦਾ ਕਹਿਣਾ ਸੀ ਕਿ ਸਾਡੇ ਕੋਲੋਂ ਇਸ ਲੜਕੀ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਇਸੇ ਲਈ ਅਸੀਂ ਇਸਦਾ ਸਾਥ ਦੇ ਰਹੇ ਹਾਂ ਇਸਦਾ ਸਹੁਰਾ ਪਰਿਵਾਰ ਇਸ ਨੂੰ ਘਰੋਂ ਕਢਣਾ ਚਾਹੰਦੇ ਨੇ ਪੁਲਿਸ ਨੇ ਵੀ ਘਰ ਵਸਾਉਣ ਦੀ ਬਜਾਏ ਸਹੁਰੇ ਪਰਿਵਾਰ ਤੇ ਕੇਸ ਦਰਜ ਕਰ ਲਿਆ ਹੈ

ਓਧਰ ਪੁਲਿਸ ਦੇ ਡੀ ਐਸ ਪੀ ਦਾ ਕਹਿਣਾ ਹੈ ਕੀ ਅਸੀਂ ਲੜਕੀ ਦੀ ਸ਼ਿਕਾਇਤ ਤੇ ਹੀ ਮਾਮਲਾ ਦਰਜ ਕੀਤਾ ਹੈ ਜੋ ਧਾਰਾਵਾਂ ਬਣਦੀਆਂ ਸਨ ਲਗਾਈਆਂ ਗਈਆਂ ਹਨ ਹੁਣ ਤਫਤੀਸ਼ ਵਿਚ ਜੋ ਦੋਸ਼ੀ ਹੋਵੇਗਾ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ