Connect with us

Punjab

ਕੋਠੀ ਚੋ ਬੁਲਟ ਮੋਟਰਸਾਈਕਲ ਹੋਇਆ ਚੋਰੀ , ਵਾਰਦਾਤ ਸੀਸੀਟੀਵੀ ਕੈਮਰਾ ਚ ਹੋਈ ਕੈਦ

Published

on

ਘਰਾਂ ਦੇ ਬਾਹਰ ਖੜ੍ਹੇ ਮੋਟਰਸਾਈਕਲ ਸਕੂਟਰ ਚੋਰੀ ਹੁੰਦੇ ਤਾਂ ਤੁਸੀਂ ਸੁਣੇ ਹੋਣਗੇ ਪਰ ਹੁਣ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਘਰਾਂ ਦੇ ਅੰਦਰੋਂ  ਦਿਨ ਦਿਹਾੜੇ ਮੋਟਰਸਾਈਕਲ ਚੋਰੀ ਕਰ ਰਹੇ ਹਨ  ਕਾਦੀਆਂ ਦੇ ਰਜਾਦਾ ਰੋਡ ਤੇ ਸਥਿਤ ਇਕ ਕੋਠੀ ਦੇ ਅੰਦਰ ਤੋਂ ਚੋਰ ਦਿਨ ਦਿਹਾੜੇ ਬੁਲਟ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹਨ ਉਥੇ ਹੀ ਇਸ ਵਾਰਦਾਤ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ  ਹੋ ਗਈ ਸੀਸੀਟੀਵੀ ਵਿੱਚ ਦਿਖ ਰਿਹਾ ਹੈ ਕਿ ਤਿੰਨ ਨੌਜਵਾਨ ਜੋ ਕਿ ਨੂੰ  ਆਪਣੇ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਬੜੇ ਹੀ ਆਰਾਮ ਨਾਲ ਇਕ ਘਰ ਦਾ ਗੇਟ ਖੋਲ੍ਹ ਕੇ ਅੰਦਰ ਜਾ ਕੇ ਉਨ੍ਹਾਂ ਦਾ ਬੁਲਟ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹਨ ਉਥੇ ਹੀ ਮੋਟਰਸਾਈਕਲ ਮਲਿਕ ਜਤਿੰਦਰ ਪਾਲ ਸਿੰਘ ਦਾ ਕਹਿਣਾ ਹੀ ਕਿ ਉਹਨਾਂ ਵੱਲੋਂ ਚੋਰੀ ਦੀ ਰਿਪੋਰਟ ਥਾਣਾ ਕਾਦੀਆਂ ਵਿਚ ਦੇ ਦਿੱਤੀ ਗਈ ਹੈ  ਅਤੇ ਉਹਨਾਂ ਮੰਗ ਕੀਤੀ ਕਿ ਐਸੇ ਸ਼ਾਤਿਰ ਚੋਰਾਂ ਨੂੰ ਜਲਦ ਕਾਬੂ ਕਰਨਾ ਚਾਹੀਦਾ ਹੈ |