Connect with us

Punjab

ਵਿਦਿਆਰਥੀਆਂ ਵਿੱਚ ਵਪਾਰਕ ਉੱਦਮਤਾ ਦਾ ਹੁਨਰ ਸੰਚਾਰ ਕਰਨ ਲਈ ਕਾਲਜ ਸਮਾਰਟ ਕਰਵਾਏਗਾ ‘ਯੰਗ ਫਾਊਂਡਰ ਸਮਿੱਟ’

Published

on

ਚੰਡੀਗੜ੍ਹ:

ਕਾਲਜ ਸਮਾਰਟ ਵੱਲੋਂ ਚੰਡੀਗੜ੍ਹ ਦੇ ਹੋਟਲ ਹਯਾਤ ਵਿਖੇ 3 ਤੋਂ 5  ਜੂਨ ਤੱਕ ‘ਯੰਗ ਫਾਊਂਡਰ ਸਮਿੱਟ’- ਇਕ 3 ਦਿਨਾਂ ਬੂਟ ਕੈਂਪ ਮੁਕਾਬਲਾ ਆਯੋਜਿਤ ਕਰਵਾਇਆ ਜਾਵੇਗਾ ਜਿਸ ਦਾ ਮਕਸਦ ਭਾਰਤ ਦੇ ਹਾਈ ਸਕੂਲ ਪੱਧਰ ਦੇ ਵਿਦਿਆਰਥੀਆਂ ਵਿੱਚ ਵਪਾਰਕ ਖੇਤਰ ਵਿੱਚ ਨਾਮਣਾ ਖੱਟਣ ਲਈ ਉੱਦਮਤਾ ਦੀ ਭਾਵਨਾ ਪੈਦਾ ਕਰਨਾ ਹੋਵੇਗਾ।

‘ਨੌਜਵਾਨ ਮਨਾਂ ਵਿੱਚ ਸਭ ਤੋਂ ਉੱਤਮ ਵਿਚਾਰ’ ਦੇ ਸਿਧਾਂਤ ਤਹਿਤ 10ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲੀ ਵਿਦਿਆਰਥੀ ਇਸ 52 ਘੰਟੇ ਵਾਲੇ ਸਟਾਰਟ ਅੱਪ ਪ੍ਰੋਗਰਾਮ ਵਿੱਚ ਵਪਾਰ ਦੇ ਨਵੇਂ ਅਤੇ ਅੱਜ ਦੇ ਸਮੇਂ ਨਾਲ ਮੇਲ ਖਾਂਦੇ ਨਿਵੇਕਲੇ ਵਿਚਾਰਾਂ ਨੂੰ ਸਾਹਮਣੇ ਰੱਖਦੇ ਹੋਏ ਉਹਨਾਂ ਦੇ ਹਰ ਪਹਿਲੂ ਉੱਤੇ ਗਹਿਰਾਈ ਨਾਲ ਵਿਚਾਰ ਵਟਾਂਦਰਾ ਕਰਨਗੇ। ਯੰਗ ਫਾਊਂਡਰ ਸਮਿੱਟ ਦੀ ਟੀਮ ਵੱਲੋਂ 2000 ਤੋਂ ਵੀ ਵੱਧ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਵਿੱਚ ਮਦਦ ਦਿੱਤੀ ਜਾ ਚੁੱਕੀ ਹੈ।

ਕਾਲਜ ਸਮਾਰਟ ਦੀ ਬਾਨੀ ਡਾਇਰੈਕਟਰ ਨਾਵਯਾ ਮਹਿਤਾ ਇੰਡੀਆਨਾ ਯੂਨੀਵਰਸਿਟੀ ਦੇ ਬਲੂਮਿੰਗਟਨ-ਕੈਲੇ ਸਕੂਲ ਆਫ ਬਿਜ਼ਨਸ ਤੋਂ ਗਰੈਜੂਏਸ਼ਨ ਕਰ ਚੁੱਕੀ ਹੈ। ਉਹਨਾਂ ਦਾ ਮਕਸਦ ਕਾਲਜ ਸਮਾਰਟ ਨਾਲ ਆਪਣਾ ਭਵਿੱਖ ਤਲਾਸ਼ਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਸਬੰਧੀ ਜਾਗਰੂਕ ਹੋ ਕੇ ਸੁਚੱਜੇ ਫੈਸਲੇ ਕਰਨ ਦੇ ਕਾਬਿਲ ਬਣਾਉਣਾ ਹੈ। ਹਾਈ ਸਕੂਲਾਂ ਨਾਲ ਭਾਈਵਾਲੀ ਕਰਨ ਦਾ ਉਹਨਾਂ ਦਾ ਮਕਸਦ ਸਕੂਲੀ ਵਿਦਿਆਰਥੀਆਂ ਨੂੰ ਆਪਣੀਆਂ ਅਕਾਦਮਿਕ ਅਤੇ ਗੈਰ-ਅਕਾਦਮਿਕ ਰੁਚੀਆਂ ਪ੍ਰਤੀ ਜਾਗਰੂਕ ਕਰਦੇ ਹੋਏ ਉਹਨਾਂ ਵਿੱਚ ਲੋੜੀਂਦੇ ਹੁਨਰ ਭਰ ਕੇ ਉਹਨਾਂ ਨੂੰ ਭਾਰਤ ਸਮੇਤ ਦੁਨੀਆ ਭਰ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਤੱਕ ਪਹੁੰਚਣ ਵਿੱਚ ਮਦਦ ਕਰਨਾ ਹੈ।

ਨਾਵਯਾ ਮਹਿਤਾ ਵੱਲੋਂ ਹੁਣ ਤੱਕ ਅਮਰੀਕਾ ਵਿੱਚ 200 ਤੋਂ ਵੱਧ ਵਿਦਿਆਰਥੀਆਂ ਦਾ ਅਕਾਦਮਿਕ ਅਤੇ ਪੇਸ਼ੇਵਰ ਪੱਖੋਂ ਵੱਖੋ-ਵੱਖ ਕਿੱਤਿਆਂ ਦੀਆਂ ਵੰਨ-ਸੁਵੰਨੀਆ ਅਸਾਮੀਆਂ ਸਬੰਧੀ ਮਾਰਗ ਦਰਸ਼ਨ ਕੀਤਾ ਜਾ ਚੁੱਕਿਆ ਹੈ। ਉਹ ਕੌਮਾਂਤਰੀ ਪੱਧਰ ਉੱਤੇ ਪ੍ਰਮਾਣਿਕ ਕੈਰੀਅਰ ਕੋਚ ਹਨ।

ਭਾਰਤ ਭਰ ਤੋਂ ਵਿਦਿਆਰਥੀ ਕਾਲਜ ਸਮਾਰਟ ਦੁਆਰਾ ਕਰਵਾਏ ਜਾਣ ਵਾਲੇ ਇਸ ਯੰਗ ਫਾਊਂਡਰ ਸਮਿੱਟ ਲਈ www.youngfounderssummit.com ਉੱਤੇ ਲਾਗ ਇੰਨ ਕਰ ਸਕਦੇ ਹਨ ਜਾਂ +91-9876100999 ਉੱਤੇ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹਨ।