Connect with us

Punjab

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ED ਸਾਹਮਣੇ ਹੋਣਗੇ ਪੇਸ਼

Published

on

ਕਾਂਗਰਸ ਨੇਤਾ ਰਾਹੁਲ ਗਾਂਧੀ ‘ਨੈਸ਼ਨਲ ਹੈਰਾਲਡ-ਐਸੋਸੀਏਟਿਡ ਜਰਨਲਸ ਲਿਮਟਿਡ’ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਸੋਮਵਾਰ ਯਾਨੀ ਅੱਜ ਈਡੀ ਸਾਹਮਣੇ ਪੇਸ਼ ਹੋਣ ਵਾਲੇ ਹਨ। ਅਜਿਹੇ ‘ਚ ਅੱਜ ਰਾਜਧਾਨੀ ‘ਚ ਸਿਆਸੀ ਹਲਚਲ ਹੋਣ ਦੀ ਸੰਭਾਵਨਾ ਹੈ। ਦਰਅਸਲ, ਕਾਂਗਰਸ ਦੀ ਯੋਜਨਾ ਹੈ ਕਿ ਪਾਰਟੀ ਦੇ ਸਾਰੇ ਪ੍ਰਮੁੱਖ ਨੇਤਾ ਅਤੇ ਸੰਸਦ ਮੈਂਬਰ ਦਿੱਲੀ ਵਿੱਚ ਈਡੀ ਦੇ ਹੈੱਡਕੁਆਰਟਰ ਤੱਕ ਰੋਸ ਮਾਰਚ ਕੱਢ ਕੇ ‘ਸਤਿਆਗ੍ਰਹਿ’ ਕਰਨਗੇ। ਹਾਲਾਂਕਿ ਦਿੱਲੀ ਪੁਲਿਸ ਨੇ ਕਾਂਗਰਸ ਨੂੰ ਮਾਰਚ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਹੈ।