Connect with us

Punjab

ਪਨਬੱਸ ਕੰਟ੍ਰੈਕਟ ਮੁਲਾਜਿਮਾ ਵਲੋਂ ਬਸ ਸਟੈਂਡ ਕੀਤੇ ਜਾਮ , 19 ਜੁਲਾਈ ਨੂੰ ਸਰਕਾਰ ਖਿਲਾਫ ਰੋਸ ਵਜੋਂ ਤਿੱਖੇ ਸੰਗਰਸ਼ ਦੀ ਚੇਤਾਵਨੀ

Published

on

ਪਨਬੱਸ ਅਤੇ ਪੀਅਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ ਵਲੋਂ ਆਪਣੀਆਂ ਲਟਕ ਰਹੀਆਂ ਪੰਜਾਬ ਸਰਕਾਰ ਪਾਸੋ ਮੰਗਾ ਨੂੰ ਲੈਕੇ ਅੱਜ ਪੰਜਾਬ ਸਰਕਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਪੰਜਾਬ ਭਰ ਚ 2 ਘੰਟੇ ਬੱਸ ਸਟੈਂਡ ਚ ਚੱਕਾ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਬਟਾਲਾ ਬਸ ਸਟੈਂਡ ਵਿਖੇ ਧਰਨਾ ਦੇ ਰਹੇ ਇਹਨਾਂ ਮੁਲਾਜਿਮ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਲੰਬੇ ਸਮੇ ਤੋਂ ਸੰਗਰਸ਼ ਕੀਤਾ ਜਾ ਰਿਹਾ ਹੈ

ਅਤੇ ਜਦਕਿ ਉਹਨਾਂ ਦੀਆ ਮੰਗਾ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਅਤੇ ਹੁਣ ਤਾ ਇਹ ਹਾਲਾਤ ਹਨ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਉਹਨਾਂ ਨਾਲ ਵੱਡੇ ਵਾਅਦੇ ਕਰ ਸੱਤਾ ਚ ਆਈ ਉਹਨਾਂ ਵਲੋਂ ਉਹਨਾਂ ਦੀਆ ਤਨਖਾਵਾ ਵੀ ਨਹੀਂ ਜਾਰੀ ਕੀਤੀਆਂ ਜਾ ਰਹੀਆਂ ਜਿਸ ਦੇ ਚਲਦੇ ਉਹਨ ਦਾ ਘਰ ਖਰਚ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ |

ਅਤੇ ਜਿਹਨਾਂ ਫੈਸਲਿਆਂ ਦਾ ਖੁਦ ਆਪ ਵਿਰੋਧ ਕਰਦੀ ਰਹੀ ਹੁਣ ਉਹ ਆਪਣੀ ਸਰਕਾਰ ਚ ਆ ਉਹੀ ਫੈਸਲੇ ਲਾਗੂ ਕੀਤੇ ਜਾ ਰਹੇ ਹਨ ਧਰਨਾ ਦੇ ਰਹੇ ਇਹਨਾਂ ਮੁਲਾਜਿਮਾ ਦਾ ਕਹਿਣਾ ਸੀ ਕਿ ਉਹਨਾਂ ਦੀ ਮੁਖ ਮੰਗ ਕਿ ਕੱਚੇ ਕਾਮੇ ਪੱਕੇ ਕਰੋ ਜਦ ਤਕ ਸਰਕਾਰ ਪੂਰਾ ਨਹੀਂ ਕਰਦੀ ਉਹਨਾਂ ਵਲੋਂ ਸੰਗਰਸ਼ ਜਾਰੀ ਰਹੇਗਾ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅੱਜ 2 ਘੰਟੇ ਦਾ ਚੱਕਾ ਜਾਮ ਸੀ ਅਤੇ 19 ਜੁਲਾਈ ਨੂੰ ਉਹ ਸੜਕਾਂ ਤੇ ਜਾਮ ਲਾ ਆਪਣੀਆਂ ਮੰਗਾ ਲਈ ਸੰਗਰਸ਼ ਹੋਰ ਤੇਜ਼ ਕਰਨਗੇ /