Connect with us

Punjab

ਦੋ ਸੱਕੇ ਭਰਾਵਾਂ ਵਿਚ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਉਲਝਿਆ ‘ਇਨਸਾਫ ਲੈਣ ਲਈ ਛੋਟਾ ਭਰਾ ਚੜ੍ਹਿਆ ਪਾਣੀ ਵਾਲੀ ਟੈਂਕੀ ਤੇ

Published

on

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪੈਸਾ ਵਡਿਆ ਵਡਿਆ ਵਿਚ ਫਿਕ ਪਾ ਦਿੰਦਾ ਹੈ ਚਾਹੇ ਉਹ ਸਕਾ ਭਰਾ ਹੀ ਕਿਓਂ ਨਾ ਹੋਵੇ ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਪਿੰਡ ਤੁੰਗ ਤੋਂ ਸਾਹਮਣੇ ਆਇਆ ਹੈ ਜਿਥੇ ਉਸ ਸਮੇ ਹਫੜਾ ਦਫੜੀ ਮਚ ਗਈ ਜਦੋਂ ਵਡੇ ਭਰਾ ਨਾਲ ਪੈਸੇ ਦੇ ਲੈਣ ਦੇਣ ਨੂੰ ਲੈਕੇ ਪ੍ਰੇਸ਼ਾਨ ਹੋਇਆ ਛੋਟਾ ਭਰਾ ਇਨਸਾਫ ਲੈਣ ਲਈ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਟੈਂਕੀ ਤੋਂ ਉਤਾਰਿਆ ਗਿਆ  

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਵਾਂ ਭਰਾਵਾਂ ਦੇ ਚਾਚਾ ਅਤੇ ਪਿੰਡ ਦੇ ਮੌਜੂਦਾ ਸਰਪੰਚ ਸਤਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਵਾਂ ਭਰਾਵਾਂ ਵਿੱਚ ਪੈਸਿਆਂ ਦਾ ਲੈਣ ਦੇਣ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਛੋਟੇ ਭਰਾ ਬਲਜੀਤ ਸਿੰਘ ਨੇ ਆਪਨ ਵਡੇ ਭਰਾ ਜਸਬੀਰ ਸਿੰਘ ਨੂੰ ਆਪਣੀ ਜ਼ਮੀਨ 11 ਲੱਖ ਰੁਪਏ ਦੀ ਵੇਚੀ ਸੀ ਅੱਤੇ ਉਸ ਸਮੇਂ ਛੋਟੇ ਭਰਾ ਨੇ ਕਿਹਾ ਕਿ ਓਸਨੂੰ ਇਕ ਲੱਖ ਰੁਪਏ ਵੱਧ ਦਿੱਤੇ ਜਾਣ ਤਾਂ ਜੌ ਉਹ ਆਪਨੇ ਬੇਟੇ ਨੂੰ ਬਾਹਰ ਵਿਦੇਸ਼ ਭੇਜ ਸਕੇ ਵਡੇ ਭਰਾ ਨੇ ਉਸ ਸਮੇਂ ਪੈਸੇ ਦੇ ਦਿੱਤੇ ਅੱਤੇ ਪੈਸੇ ਵਾਪਿਸ ਕਰਣ ਲਈ ਲਿਖਤੀ ਇਕਰਾਨਾਮਾ ਕਰ ਲਿਆ ਅਤੇ ਹੁਣ ਵਡੇ ਭਰਾ ਵਲੋ ਉਸਤੋਂ ਓਹ ਇਕ ਲੱਖ ਮੰਗਿਆ ਜਾਂ ਰਿਹਾਂ ਹੈ ਅੱਤੇ ਉਸ ਉੱਪਰ ਬਾਰ ਬਾਰ ਸ਼ਿਕਾਇਤਾਂ ਕਰ ਓਸਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੱਦ ਕਿ ਛੋਟਾ ਭਰਾ ਪੈਸੇ ਦੇਣ ਲਈ ਮਨ ਰਿਹਾਂ ਹੈ ਫਿਰ ਉਸਨੂੰ ਪ੍ਰੇਸ਼ਾਨ ਕੀਤਾ ਗਿਆ ਜਿਸ ਲਈ ਅੱਜ ਉਹ ਪਾਣੀ ਵਾਲੀ ਟੈਂਕੀ ਤੇ ਜਾ ਚੜਿਆ ਹੈ 

ਪਾਣੀ ਵਾਲੀ ਟੈਂਕੀ ਉਪਰ ਚੜੇ ਬਲਜੀਤ ਸਿੰਘ ਕਿਹਾ ਕਿ ਮੇਰੇ ਭਰਾ ਨਾਲ਼ ਮੇਰਾ ਪੈਸਿਆਂ ਦੇ ਲੈਣ ਦੇਣ ਹੈ ਪਰ ਮੇਰੇ ਵਡੇ ਵਲੋ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਮੈ ਦੁੱਖੀ ਹੋਕੇ ਇਹ ਕਦਮ ਚੁੱਕਿਆ ਤੇ ਪ੍ਰਸਾਸ਼ਨ ਨੇ ਮੈਨੂੰ ਜਕੀਨ ਦਵਾਇਆ ਹੈ ਕਿ ਮੇਰੇ ਨਾਲ ਕਿਸੇ ਵੀ ਤਰਾਂ ਦਾ ਧੱਕਾ ਨਹੀਂ ਹੋਵੇਗਾ ਇਸ ਲਈ ਹੁਣ ਮੈ ਟੈਂਕੀ ਤੋ ਉਤਰਿਆ ਹਾਂ

ਇਸ ਸਬੰਧੀ ਮੋਕ ਤੇ ਪਹੁਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਪ੍ਰੇਸ਼ਾਨ ਹੋ ਕੇ ਪਾਣੀ ਵਾਲੀ ਟੈਂਕੀ ਤੇ ਚੜ੍ਹਿਆ ਹੈ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਹੁੰਚ ਕੇ ਲੋਕਾਂ ਦੀ ਮੱਦਦ ਨਾਲ ਇਸ ਵਿਅਕਤੀ ਨੂੰ ਸਮਝਾ ਬੁਝਾ ਕੇ ਪਾਣੀ ਵਾਲੀ ਟੈਂਕੀ ਤੋਂ ਲਾਹ ਲਿਆ ਗਿਆ ਹੈ ਅਤੇ ਇਸ ਦੇ ਬਿਆਨ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ