National
‘ਆਪ’ ਨੂੰ 10 ਦਿਨਾਂ ‘ਚ 164 ਕਰੋੜ ਦਾ ਭੁਗਤਾਨ ਕਰਨ ਦਾ ਨੋਟਿਸ ਜਾਰੀ, ਭੁਗਤਾਨ ਨਾ ਕੀਤਾ ਤਾਂ ਜਾਇਦਾਦਾਂ ਕੀਤੀਆਂ ਜਾਣਗੀਆਂ ਕੁਰਕ
ਦਿੱਲੀ ਦੇ ਸੂਚਨਾ ਅਤੇ ਪ੍ਰਚਾਰ ਡਾਇਰੈਕਟੋਰੇਟ (DIP) ਨੇ ਆਮ ਆਦਮੀ ਪਾਰਟੀ ਤੋਂ 163.62 ਕਰੋੜ ਰੁਪਏ ਦੀ ਰਿਕਵਰੀ ਨੋਟਿਸ ਜਾਰੀ ਕੀਤਾ ਹੈ। ‘ਆਪ’ ਨੂੰ ਇਹ ਪੈਸਾ 10 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣਾ ਹੋਵੇਗਾ।
ਰਿਪੋਰਟਾਂ ਮੁਤਾਬਕ ਇਸ ਰਕਮ ਵਿੱਚ 99.31 ਕਰੋੜ ਰੁਪਏ ਮੂਲ ਅਤੇ 64.31 ਕਰੋੜ ਰੁਪਏ ਜੁਰਮਾਨਾ ਵਿਆਜ ਸ਼ਾਮਲ ਹਨ।ਇਹ ਕਾਰਵਾਈ ਦਿੱਲੀ ਦੇ ਐਲ.ਜੀ ਵੀ.ਕੇ.ਸਕਸੈਨਾ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਸੀ, ਜਿਸ ‘ਚ ਉਨ੍ਹਾਂ ਨੇ ਮੁੱਖ ਸਕੱਤਰ ਨੂੰ 2015-2016 ਦੌਰਾਨ ਸਿਆਸੀ ਇਸ਼ਤਿਹਾਰਾਂ ਨੂੰ ਸਰਕਾਰੀ ਤੌਰ ‘ਤੇ ਪਾਸ ਕਰਕੇ ਪੈਸੇ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਆਮ ਆਦਮੀ ਪਾਰਟੀ ਤੋਂ 97 ਕਰੋੜ ਰੁਪਏ ਦੀ ਵਸੂਲੀ ਕਰਨ ਦੇ ਨਿਰਦੇਸ਼ ਦਿੱਤੇ ਸਨ।
ਜੇਕਰ ਭੁਗਤਾਨ ਨਾ ਕੀਤਾ ਗਿਆ ਤਾਂ ਜਾਇਦਾਦ ਕੁਰਕ ਕਰ ਦਿੱਤੀ ਜਾਵੇਗੀ
ਰਿਪੋਰਟਾਂ ਮੁਤਾਬਕ ਆਮ ਆਦਮੀ ਪਾਰਟੀ ਨੂੰ 10 ਦਿਨਾਂ ਦੇ ਅੰਦਰ ਸਾਰੀ ਰਕਮ ਜਮ੍ਹਾ ਕਰਵਾਉਣੀ ਪਵੇਗੀ। ਜੇਕਰ ਪਾਰਟੀ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਦੇ ਪਿਛਲੇ ਹੁਕਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਯਾਨੀ ਇਸ ਤੋਂ ਬਾਅਦ ਪਾਰਟੀ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਸਕਦੀਆਂ ਹਨ।
ਇਕ ਮਹੀਨੇ 'ਚ ਇਸ਼ਤਿਹਾਰ 'ਤੇ 24 ਕਰੋੜ ਖਰਚ ਕਰਨ ਦਾ ਦੋਸ਼ ਹੈ ਜੂਨ 2022 ਵਿੱਚ, ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ 'ਆਪ' ਸਰਕਾਰ ਨੇ ਇੱਕ ਮਹੀਨੇ ਵਿੱਚ ਇਸ਼ਤਿਹਾਰਾਂ 'ਤੇ 24 ਕਰੋੜ ਰੁਪਏ ਖਰਚ ਕੀਤੇ। ਇਸ ਦੇ ਲਈ ਆਰਟੀਆਈ ਜਾਣਕਾਰੀ ਦਾ ਹਵਾਲਾ ਦਿੱਤਾ ਗਿਆ ਹੈ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਸੂਬੇ ਦਾ ਖਜ਼ਾਨਾ ਭਰਨ ਦਾ ਦਾਅਵਾ ਕਰਕੇ ਸੱਤਾ 'ਚ ਆਈ 'ਆਪ' ਖੁਦ ਹੀ ਇਸ ਨੂੰ ਖਾਲੀ ਕਰਨ 'ਚ ਲੱਗੀ ਹੋਈ ਹੈ।