Punjab
ਪੰਜਾਬ ‘ਚ ਚਰਚ ਦੇ ਪੈਗੰਬਰਾਂ ਦੇ ਘਰਾਂ ‘ਤੇ ਵੱਡਾ ਛਾਪਾ, ਭਾਰੀ ਪੈਰਾ ਮਿਲਟਰੀ ਫੋਰਸ ਮੌਕੇ ‘ਤੇ

ਪੰਜਾਬ ਦੇ ਜ਼ਿਲ੍ਹਿਆਂ ਵਿਚ ਚਰਚ ਦੇ ਪੈਗੰਬਰਾਂ ਦੇ ਘਰਾਂ ‘ਤੇ ਆਮਦਨ ਕਰ ਵਿਭਾਗ ਦੇ ਅਚਾਨਕ ਛਾਪੇ ਨੇ ਹਲਚਲ ਮਚਾ ਦਿੱਤੀ ਹੈ।
ਦਰਅਸਲ, ਈ.ਡੀ. ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਮੁਹਾਲੀ ਸਥਿਤ ਬਜਿੰਦਰ ਦੇ ਘਰ ਅਤੇ ਅੰਮ੍ਰਿਤਸਰ ਵਿੱਚ ਚਰਚ ਦੇ ਪੈਗੰਬਰ ਦੇ ਘਰ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਅੰਦਰ-ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ, ਇੱਥੋਂ ਤੱਕ ਕਿ ਪੈਰਾ ਮਿਲਟਰੀ ਫੋਰਸ ਵੀ ਵੱਡੀ ਗਿਣਤੀ ‘ਚ ਪਹੁੰਚ ਚੁੱਕੀ ਹੈ।