Punjab
ਚੰਡੀਗੜ੍ਹ ‘ਚ ਕੋਰੋਨਾ ਨੂੰ ਲੈ ਕੇ ਰਾਹਤ ਦੀ ਖ਼ਬਰ ਆਈ ਸਾਹਮਣੇ
ਜਿੱਥੇ ਕੋਰੋਨਾ ਦੇ ਕਹਿਰ ਨੇ ਸੁੱਬੇ ਭਰ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਦਿਨੋਂ ਦਿਨ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਉੱਥੇ ਹੀ ਚੰਡੀਗੜ੍ਹ ਦੇ ਵਿੱਚ ਰਾਹਤ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਚੰਡੀਗੜ੍ਹ ਵਿੱਚ ਕੋਰੋਨਾ ਦੇ 3 ਮਾਮਲੇ ਜਿਨ੍ਹਾਂ ਦੇ ਠੀਕ ਹੋਣ ਦੀ ਪੁਸ਼ਟੀ ਹੋਈ ਹੈ। ਇਸਦੀ ਜਾਣਕਾਰੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਟਵੀਟ ਰਾਹੀਂ ਦਿੱਤੀ। ਇਨ੍ਹਾਂ ਟਵੀਟ ਚ ਲਿਖਿਆ ਕਿ ਚੰਡੀਗੜ੍ਹ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਹੁਣ 18 ਤੋਂ 15 ਹੋ ਗਈ। ਇਹ ਇਕ ਅਜਿਹੀ ਖ਼ਬਰ ਹੈ ਜਿਸਨੂੰ ਸੁਣ ਕੇ ਹਰ ਕੋਈ ਖੁਸ਼ ਹੋਵੇਗਾ ਅਤੇ ਓਹਨਾ ਅੰਦਰ ਕੋਰੋਨਾ ਨੂੰ ਲੈ ਜੋ ਡਰ ਹੈ ਉਹ ਵੀ ਘੱਟ ਹੋਵੇਗਾ। ਲੇਕਿਨ ਹੱਲੇ ਵੀ ਕੋਰੋਨਾ ਨਾਲ ਲੜਾਈ ਜਾਰੀ ਹੈ ਅਤੇ ਹੱਲੇ ਵੀ ਲੋੜ ਹੈ ਘਰ ਵਿਚ ਹੀ ਰਹਿਣ ਦੀ ਅਤੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਾਫ ਰੱਖਣ ਦੀ ਤਾਂ ਜੋ ਇਹ ਵਾਇਰਸ ਤੋਂ ਬਚਿਆ ਜਾ ਸਕੇ।