Connect with us

Jalandhar

Breaking-ਨਵੇਂ ਬਣੇ ਮੰਤਰੀ ਬਲਕਾਰ ਸਿੰਘ ਦੀ ਪਾਇਲਟ ਗੱਡੀ ‘ਤੇ ਹੋਇਆ ਹਮਲਾ

Published

on

  • ਸ੍ਰੀ ਗੁਰੂ ਰਵਿਦਾਸ ਚੌਕ ਨੇੜੇ 12:45 ਵਜੇ ਦੇ ਕਰੀਬ ਕਾਰ ਸਵਾਰ ਨੌਜਵਾਨਾਂ ਨੇ ਨਵੇਂ ਬਣੇ ਮੰਤਰੀ ਬਲਕਾਰ ਸਿੰਘ ਦੀ ਗੱਡੀ ਦੇ ਅੱਗੇ ਚੱਲ ਰਹੀ ਪਾਇਲਟ ਗੱਡੀ ’ਤੇ ਇੱਟਾਂ ਰੋੜੇ ਚਲਾ ਦਿੱਤੇ। ਇੰਨਾ ਹੀ ਨਹੀਂ ਜਦੋਂ ਮੰਤਰੀ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਵਡਾਲਾ ਚੌਕ ਨੇੜੇ ਆਪਣੇ ਘਰ ਪੁੱਜੇ ਤਾਂ ਸ਼ਰਾਬੀ ਨੌਜਵਾਨ ਕਾਰ ਲੈ ਕੇ ਉਨ੍ਹਾਂ ਦੇ ਘਰ ਦੇ ਬਾਹਰ ਆ ਗਏ। ਉੱਥੇ ਹੀ ਥਾਣਾ-6 ਦੀ ਪੁਲਸ ਨੇ ਮੌਕੇ ਤੇ ਪਹੁੰਚ ਮੰਤਰੀ ਦੇ ਘਰ ਦੇ ਬਾਹਰ ਖੜੇ ਤਿੰਨ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ।

ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦੇ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ 12:45 ਵਜੇ ਆਪਣੀ ਕਾਰ ਵਿੱਚ ਘਰ ਪਰਤ ਰਹੇ ਸਨ। ਉਸ ਦੀ ਪਾਇਲਟ ਕਾਰ ਅੱਗੇ ਚੱਲ ਰਹੀ ਸੀ। ਜਦੋਂ ਉਨ੍ਹਾਂ ਦੀ ਕਾਰ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਪੁੱਜੀ ਤਾਂ ਇੱਕ ਕਾਰ ਤੇਜ਼ ਰਫ਼ਤਾਰ ਨਾਲ ਆ ਗਈ। ਕਾਰ ਚਾਲਕ ਨੇ ਕਾਰ ਸੜਕ ‘ਤੇ ਰੋਕ ਕੇ ਰੌਲਾ ਪਾਉਂਦੇ ਹੋਏ ਹੰਗਾਮਾ ਕਰ ਦਿੱਤਾ। ਜਦੋਂ ਬੰਦੂਕਧਾਰੀ ਨਾਲ ਹੱਥੋਪਾਈ ਹੋਈ ਤਾਂ ਇਕ ਨੌਜਵਾਨ ਨੇ ਪਾਇਲਟ ਦੀ ਕਾਰ ‘ਤੇ ਇੱਟ ਸੁੱਟ ਦਿੱਤੀ।