Punjab
ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ…
ਤਰਨਤਾਰਨ : ਨਵਜੋਤ ਸੱਤ ਮਹੀਨੇ ਪਹਿਲਾਂ ਪਤਨੀ ਰਮਨਦੀਪ ਕੌਰ ਨਾਲ ਕੈਨੇਡਾ ਗਿਆ ਸੀ। ਜਿਸ ਦੀ ਸ਼ੁੱਕਰਵਾਰ ਨੂੰ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਨਵਜੋਤ ਨੇ ਆਪਣੀ ਭੈਣ ਕਮਲਜੀਤ ਕੌਰ ਨੂੰ ਫੋਨ ਕਰਕੇ ਪਰਿਵਾਰ ਦਾ ਹਾਲ ਚਾਲ ਜਾਣਿਆ। ਕਮਲਜੀਤ ਨਾਲ ਫੋਨ ‘ਤੇ ਗੱਲ ਕਰਦਿਆਂ ਨਵਜੋਤ ਨੇ ਕਿਹਾ ਕਿ ਉਹ ਹੁਣ ਇਸ਼ਨਾਨ ਕਰਨ ਜਾ ਰਿਹਾ ਹੈ। ਨਵਜੋਤ ਕਰੀਬ 15 ਮਿੰਟ ਤੱਕ ਵਾਸ਼ਰੂਮ ਤੋਂ ਬਾਹਰ ਨਹੀਂ ਆਇਆ।
ਉੱਥੇ ਹੀ ਪਿੰਡ ਢੋਟੀਆਂ ਦੇ ਸਰਪੰਚ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ 23 ਸਾਲਾ ਨਵਜੋਤ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਢੋਟੀਆਂ ਕਰੀਬ 7 ਮਹੀਨੇ ਪਹਿਲਾਂ ਆਪਣੀ ਪਤਨੀ ਨਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ। ਨਵਜੋਤ ਸਿੰਘ ਦੇ ਪਿਤਾ ਦਾ ਬਚਪਨ ਵਿੱਚ ਹੀ ਦਿਹਾਂਤ ਹੋ ਗਿਆ ਸੀ। ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਨਵਜੋਤ ਸਿੰਘ ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰਨਾ ਚਾਹੁੰਦਾ ਸੀ, ਜੋ ਰੁਜ਼ਗਾਰ ਲਈ ਵਿਦੇਸ਼ ਗਿਆ ਸੀ। ਨਵਜੋਤ ਸਿੰਘ ਸ਼ੁੱਕਰਵਾਰ ਦੁਪਹਿਰ ਬਾਥਰੂਮ ਵਿੱਚ ਨਹਾ ਰਿਹਾ ਸੀ, ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਨਵਜੋਤ ਸਿੰਘ ਦੀ ਮੌਤ ਹੋ ਗਈ।
ਇਸ ਘਟਨਾ ਦੀ ਜਾਣਕਾਰੀ ਨਵਜੋਤ ਸਿੰਘ ਦੀ ਪਤਨੀ ਰਮਨਦੀਪ ਕੌਰ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ‘ਤੇ ਦਿੱਤੀ | ਨਵਜੋਤ ਸਿੰਘ ਆਪਣੇ ਪਿੱਛੇ ਮਾਤਾ ਜਸਬੀਰ ਕੌਰ, ਭੈਣ ਕੰਵਲਜੀਤ ਕੌਰ ਨੂੰ ਛੱਡ ਗਿਆ ਹੈ। ਇਸ ਮੌਕੇ ਕੁਲਵਿੰਦਰ ਸਿੰਘ,ਕੁਲਦੀਪ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ |ਮ੍ਰਿਤਕ ਦੀ ਮਾਂ ਅਤੇ ਭੈਣ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵਜੋਤ ਸਿੰਘ ਦੀ ਲਾਸ਼ ਨੂੰ ਭਾਰਤ ਵਾਪਸ ਲਿਆਂਦਾ ਜਾਵੇ।