Punjab
ਕੈਂਸਰ ਨਾਲ ਜੰਗ ਲੜ ਰਹੀ ਨਵਜੋਤ ਕੌਰ ਸਿੱਧੂ ਨੇ ਸ਼ੇਅਰ ਕੀਤੀ ਪੋਸਟ, ਕਹੀ ਇਹ ਗੱਲ
ਅੰਮ੍ਰਿਤਸਰ: ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੰਗ ਲੜ ਰਹੀ ਨਵਜੋਤ ਕੌਰ ਸਿੱਧੂ ਨੇ ਜੋਸ਼ ਭਰੀ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਕੈਂਸਰ ਤੋਂ ਡਰਨ ਦੀ ਨਹੀਂ, ਸਹੀ ਤਰੀਕੇ ਨਾਲ ਜਿਊਣ ਦੀ ਲੋੜ ਹੈ। ਜ਼ਿੰਦਗੀ ਅਨਮੋਲ ਹੈ, ਇਸ ਨੂੰ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੇ ਨਾਲ ਜਿਉਣਾ ਚਾਹੀਦਾ ਹੈ। ਪਿਆਰ, ਨਿਰਸਵਾਰਥ ਸੇਵਾ ਅਤੇ ਅਧਿਆਤਮਿਕ ਤਰੱਕੀ ਹੀ ਜੀਵਨ ਦੇ ਉਦੇਸ਼ ਹਨ। ਇਸ ਨੂੰ ਪੂਰੀ ਤਰ੍ਹਾਂ ਜੀਓ। ਨਵਜੋਤ ਕੌਰ ਸਿੱਧੂ ਨੇ ਇਸ ਪੋਸਟ ਦੌਰਾਨ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਦੱਸ ਦੇਈਏ ਕਿ ਇਸ ਸਮੇਂ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਦੂਜੀ ਸਟੇਜ ਦਾ ਕੈਂਸਰ ਹੈ, ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਮਾਰਚ ਮਹੀਨੇ ਦਿੱਤੀ ਸੀ। ਜਿਸ ਤੋਂ ਬਾਅਦ ਹਸਪਤਾਲ ‘ਚ ਉਨ੍ਹਾਂ ਦੀ ਸਫ਼ਲ ਸਰਜਰੀ ਵੀ ਹੋਈ।