Connect with us

Punjab

ਕਪੂਰਥਲਾ ‘ਚ 9 ਸਾਲਾਂ ਗੂੰਗੀ-ਬੋਲੀ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਗ੍ਰਿ+ਫ+ਤਾਰ…

Published

on

26ਅਗਸਤ 2023:  ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਪਿੰਡ ਜੱਬੋਸੁਧਰ ‘ਚ ਪੁਲਸ ਨੇ 9 ਸਾਲਾ ਗੂੰਗੀ-ਬੋਲੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ।

ਬੱਚੀ ਨੂੰ ਉਸ ਵੇਲੇ ਚੁੱਕ ਲਿਆ ਗਿਆ ਜਦੋਂ ਉਹ ਸੁੱਤੀ ਪਈ ਸੀ
ਡੀਐਸਪੀ ਬੱਬਨਦੀਪ ਸਿੰਘ ਨੇ ਦੱਸਿਆ ਕਿ ਇੱਕ ਪ੍ਰਵਾਸੀ ਮਜ਼ਦੂਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਹ ਗੁਰਨਾਮ ਸਿੰਘ ਵਾਸੀ ਪਿੰਡ ਜੱਬੋਸੁਧਾਰ ਕੋਲ ਕੰਮ ਕਰਦਾ ਹੈ। ਸੁੱਤੇ ਪਏ ਉਸ ਦੀ 9 ਸਾਲਾ ਧੀ ਨੂੰ ਚਰਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਜੱਬੋਸੁਧਰ ਚੁੱਕ ਕੇ ਲੈ ਗਿਆ ਅਤੇ ਆਪਣੇ ਸਾਥੀ ਨਾਲ ਮਿਲ ਕੇ ਬਲਾਤਕਾਰ ਕੀਤਾ।

ਦੋਵੇਂ ਮੁਲਜ਼ਮ 48 ਘੰਟਿਆਂ ਵਿੱਚ ਗ੍ਰਿਫ਼ਤਾਰ
ਜਦੋਂ ਮੁਲਜ਼ਮ ਉਸ ਦੀ ਧੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਛੱਡਣ ਆਇਆ ਤਾਂ ਉਹ ਜਾਗ ਪਿਆ ਅਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਬਿਆਨਾਂ ਦੇ ਆਧਾਰ ’ਤੇ ਧਾਰਾ 376 ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਚਰਨਜੀਤ ਸਿੰਘ ਅਤੇ ਗੁਰਲਾਲ ਸਿੰਘ ਵਾਸੀ ਤਲਵੰਡੀ ਚੌਧਰੀਆਂ ਨੂੰ 48 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਕੇ ਕੇਸ ਨੂੰ ਸੁਲਝਾ ਲਿਆ ਹੈ।