Connect with us

Punjab

CRIME: ਲੁਧਿਆਣਾ ‘ਚ ਇੱਕ ਨੌਜਵਾਨ ਨੂੰ ਕਾਰ ਨੇ ਮਾਰੀ ਟੱਕਰ

Published

on

20 ਨਵੰਬਰ 2023: ਲੁਧਿਆਣਾ ‘ਚ ਦੇਰ ਰਾਤ ਕੋਹਾੜਾ ਰੋਡ ‘ਤੇ ਲੱਖੋਵਾਲ ਕੱਟ ਨੇੜੇ ਇਕ ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਨੌਜਵਾਨ ਦੀ ਇੱਕ ਬਾਂਹ ਵੱਖ ਹੋ ਗਈ। ਕਿਸੇ ਰਾਹਗੀਰ ਨੇ ਦਰਦ ਨਾਲ ਕਰਾਹ ਰਹੇ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ।

ਜ਼ਖਮੀ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।