Connect with us

National

ਯੰਗ ਇੰਡੀਆ ਦੀ 751.9 ਕਰੋੜ ਦੀ ਜਾਇਦਾਦ ਕੁਰਕ, ਸੋਨੀਆ-ਰਾਹੁਲ ਦੀ 76 ਫੀਸਦੀ ਹਿੱਸੇਦਾਰੀ

Published

on

22 ਨਵੰਬਰ 2023: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਕੇਸ ਵਿੱਚ ਯੰਗ ਇੰਡੀਆ ਦੀ 751.9 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਮਨੀ ਲਾਂਡਰਿੰਗ ਦੇ ਮਾਮਲੇ ‘ਚ ਕਾਂਗਰਸ ਨਾਲ ਜੁੜੇ ਯੰਗ ਇੰਡੀਆ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਇਸ ਕੰਪਨੀ ‘ਚ ਸੋਨੀਆ-ਰਾਹੁਲ ਦੀ 76 ਫੀਸਦੀ ਹਿੱਸੇਦਾਰੀ ਹੈ।

ਇਸ ਮਾਮਲੇ ਵਿੱਚ, ਈਡੀ ਨੇ 3 ਅਗਸਤ 2022 ਨੂੰ ਦਿੱਲੀ ਦੇ ਹੇਰਾਲਡ ਬਿਲਡਿੰਗ ਵਿੱਚ ਸਥਿਤ ਯੰਗ ਇੰਡੀਆ ਕੰਪਨੀ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਸੀ। ਪਿਛਲੇ ਸਾਲ 2 ਅਤੇ 3 ਅਗਸਤ ਨੂੰ ਈਡੀ ਦੀ ਟੀਮ ਨੇ ਸਵੇਰ ਤੋਂ ਦੇਰ ਸ਼ਾਮ ਤੱਕ ਦਿੱਲੀ, ਮੁੰਬਈ ਅਤੇ ਕੋਲਕਾਤਾ ਸਮੇਤ ਨੈਸ਼ਨਲ ਹੈਰਾਲਡ ਦੇ 16 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਸੋਨੀਆ ਅਤੇ ਰਾਹੁਲ ਤੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ।

ਈਡੀ ਨੇ ਕਿਹਾ- ਜਾਂਚ ‘ਚ ਮਿਲੀ ਨਾਜਾਇਜ਼ ਜਾਇਦਾਦ
ਜਾਂਚ ਏਜੰਸੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਨੇ ਸੋਨੀਆ ਗਾਂਧੀ, ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਪ੍ਰਧਾਨ ਮਲਿਕਾਅਰਜੁਨ ਖੜਗੇ ਤੋਂ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਇਸ ਆਧਾਰ ‘ਤੇ ਕਾਰਵਾਈ ਕੀਤੀ ਗਈ। ਈਡੀ ਨੇ ਅੱਗੇ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਯੰਗ ਇੰਡੀਆ ਕੋਲ ਦਿੱਲੀ, ਮੁੰਬਈ ਅਤੇ ਲਖਨਊ ਵਿੱਚ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਦੀ ਮਲਕੀਅਤ ਵਾਲੀ 661.69 ਕਰੋੜ ਰੁਪਏ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਹਨ। ਇਸ ਤੋਂ ਇਲਾਵਾ ਏਜੇਐਲ ਨੇ ਇਸ ਵਿੱਚ 90.21 ਕਰੋੜ ਰੁਪਏ ਦੀ ਗੈਰ-ਕਾਨੂੰਨੀ ਆਮਦਨ ਦਾ ਨਿਵੇਸ਼ ਕੀਤਾ ਹੈ। ਇਹ ਜਾਇਦਾਦ ਅਟੈਚ ਕੀਤੀ ਗਈ ਹੈ।