National
ਉੱਤਰਕਾਸ਼ੀ ਸੁਰੰਗ ‘ਚ ਰੁਕੀ ਡਰਿਲਿੰਗ, ਮਸ਼ੀਨ ਟੁੱਟੀ
23 ਨਵੰਬਰ 2023: ਉੱਤਰਾਖੰਡ ਦੀ ਉੱਤਰਕਾਸ਼ੀ ਸੁਰੰਗ ਵਿੱਚ 41 ਜਾਨਾਂ ਬਚਾਉਣ ਦੀਆਂ ਕੋਸ਼ਿਸ਼ਾਂ ਹੁਣ ਆਖਰੀ ਪੜਾਅ ਵਿੱਚ ਹਨ। ਹਾਲਾਂਕਿ, ਵੀਰਵਾਰ ਸਵੇਰੇ ਖ਼ਬਰ ਆਈ ਕਿ ਸੁਰੰਗ ਖੋਦਣ ਵਾਲੀ ਅਮਰੀਕੀ ਅਗਰ ਮਸ਼ੀਨ ਖਰਾਬ ਹੋ ਗਈ ਹੈ। ਇਸ ਕਾਰਨ ਬਚਾਅ ਕਾਰਜ ਰੁਕ ਗਿਆ ਹੈ। ਇਸ ਨੂੰ ਠੀਕ ਕਰਨ ਲਈ ਦਿੱਲੀ ਤੋਂ ਹੈਲੀਕਾਪਟਰ ਰਾਹੀਂ 7 ਮਾਹਿਰ ਬੁਲਾਏ ਗਏ ਹਨ।12 ਮੀਟਰ ਦੀ ਖੁਦਾਈ ਅਜੇ ਬਾਕੀ ਹੈ। ਹਰੇਕ 6-6 ਮੀਟਰ ਦੀਆਂ 2 ਪਾਈਪਾਂ ਹਨ| 12 ਦਿਨਾਂ ਤੋਂ ਫਸੇ 41 ਮਜ਼ਦੂਰਾਂ ਲਈ 41 ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਹੈ |