Connect with us

National

ELECTION RESULT: ਮਿਜ਼ੋਰਮ ਦੀਆਂ 40 ਸੀਟਾਂ ‘ਤੇ ਵੋਟਾਂ ਦੀ ਗਿਣਤੀ ਹੋਈ ਸ਼ੁਰੂ

Published

on

4 ਦਸੰਬਰ 2023: ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। 7 ਨਵੰਬਰ ਨੂੰ 80.43% ਵੋਟਿੰਗ ਹੋਈ ਸੀ। ਮੁੱਖ ਮੁਕਾਬਲਾ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF), ਜ਼ੋਰਮ ਪੀਪਲਜ਼ ਮੂਵਮੈਂਟ (ZPM) ਅਤੇ ਕਾਂਗਰਸ ਵਿਚਕਾਰ ਹੈ। ਭਾਜਪਾ ਇੱਥੇ ਕਿੰਗਮੇਕਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ।

10 ਸਾਲ ਸੱਤਾ ‘ਚ ਰਹੀ ਕਾਂਗਰਸ ਨੂੰ 2018 ਦੀਆਂ ਵਿਧਾਨ ਸਭਾ ਚੋਣਾਂ ‘ਚ ਸਰਕਾਰ ਤੋਂ ਹੱਥ ਧੋਣੇ ਪਏ। ਪੀ. ਲਲਥਨਹਾਵਲਾ ਚੰਫਾਈ ਸਾਊਥ ਅਤੇ ਸੇਰਛਿੱਪ ਦੋਵਾਂ ਸੀਟਾਂ ਤੋਂ ਚੋਣ ਹਾਰ ਗਏ ਸਨ। ਕਾਂਗਰਸ ਨੂੰ ਸਿੱਧੇ ਮੁਕਾਬਲੇ ਵਿੱਚ ਮਿਜ਼ੋ ਨੈਸ਼ਨਲ ਫਰੰਟ (MNF) ਤੋਂ ਹਾਰ ਮਿਲੀ। ਜ਼ੋਰਮਥੰਗਾ ਮੁੱਖ ਮੰਤਰੀ ਬਣੇ। ਉਦੋਂ ਐਮਐਨਐਫ ਨੂੰ 26, ਕਾਂਗਰਸ ਨੂੰ 5, ਭਾਜਪਾ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 8 ਸੀਟਾਂ ਮਿਲੀਆਂ ਸਨ।