Connect with us

National

ਵੱਡੀ ਖ਼ਬਰ : ਦਿੱਲੀ ‘ਚ ਪੁਲਿਸ ਤੇ ਲਾਰੈਂਸ ਦੇ ਸ਼ੂਟਰਾਂ ‘ਚ ਵਿਚਾਲੇ ਮੁਠਭੇੜ

Published

on

9 ਦਸੰਬਰ 2023: ਰਾਜਧਾਨੀ ਦਿੱਲੀ ‘ਚ ਪੁਲਿਸ ਤੇ ਲਾਰੈਂਸ ਗੈਂਗ ਦੇ ਦੋ ਸ਼ੂਟਰਾਂ ਵਿਚਕਾਰ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ| ਘਟਨਾ ਵਸੰਤ ਇਲਾਕੇ ਦੀ ਦੱਸੀ ਅਜੇ ਰਹੀ ਹੈ, ਜਿਥੇ ਸ਼ਨੀਵਾਰ ਸਵੇਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਤੇ ਸ਼ੂਟਰਾਂ ਵਿਚਾਲੇ ਮੁਠਭੇੜ ਹੋਈ| ਦੋਵੇਂ ਸ਼ੂਟਰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ| ਪੁਲਿਸ ਨੇ ਦੋਵਾਂ ਸ਼ੂਟਰਾਂ ਨੂੰ ਮੁਕਾਬਲੇ ਪਿੱਛੋਂ ਗ੍ਰਿਫਤਾਰ ਕਰ ਲਿਆ| ਓਥੇ ਹੀ ਇੱਕ ਸ਼ੂਟਰ ਨਾਬਾਲਗ ਦੱਸਿਆ ਜਾ ਰਿਹਾ ਹੈ| ਦੋਵਾਂ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਹੋਏ ਹਨ| ਗ੍ਰਿਫਤਾਰ ਦੋਵੇਂ ਸ਼ੂਟਰ ਹਰਿਆਣਾ ਦੇ ਸੋਨੀਪਤ ਤੇ ਚਰਖੀ ਦਾਦਰੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ|