Connect with us

Punjab

ਜੁੱਤੀ ਚ ਲਕੋ ਕੇ ਲਿਆਂਦੀ ਜਾ ਰਹੀ ਹੈਰੋਇਨ ਨੂੰ ਕੀਤਾ ਬਰਾਮਦ

Published

on

19 ਜਨਵਰੀ 2024: ਭਾਰਤ ਪਾਕਿਸਤਾਨ ਸਰਹੱਦ ਤੇ ਬੀਐਸਐਫ ਦੇ ਜਵਾਨਾਂ ਦੀ ਵੱਡੀ ਕਾਰਵਾਈ ਹਾਸਿਲ ਕੀਤੀ ਹੈ| ਜਿਥੇ ਓਹਨਾ ਬੀਐਸਐਫ ਦੇ ਜਵਾਨਾਂ ਵੱਲੋਂ ਜੁੱਤੀ ‘ਚ ਲਕੋ ਕੇ ਲਿਆਂਦੀ ਜਾ ਰਹੀ ਹੈਰੋਇਨ ਨੂੰ ਬਰਾਮਦ ਕੀਤਾ ਗਿਆ | ਦੱਸ ਦੇਈਏ ਕਿ ਅੰਮ੍ਰਿਤਸਰ ਦੀ ਬੀਓਪੀ ਘੋਗਾ ਦੇ ਨੇੜੇ ਪਿੰਡ ਭਿੰਡੀਨੈਣ ਤੋਂ 530 ਗ੍ਰਾਮ ਹੈਰੋਇਨ ਦੇ ਨਾਲ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ| ਤਾਰੋ ਪਾਰ ਖੇਤੀ ਕਰਨ ਗਿਆ ਸੀ ਕਿਸਾਨ ਅਤੇ ਉਸ ਦੇ ਨਾਲ ਇੱਕ ਉਸ ਦਾ ਸਾਥੀ ਵੀ ਮੌਜੂਦ ਸੀ| ਜਦੋਂ ਵਾਪਸ ਆਏ ਤਾਂ ਬੀਐਸਐਫ ਦੇ ਜਵਾਨਾਂ ਨੂੰ ਪਿਆ ਸ਼ੱਕ ਜਦੋਂ ਉਸ ਦੇ ਜੁੱਤੀ ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ ਦੋ ਪੈਕਟ ਬਰਾਮਦ ਹੋਏ| ਇਹ ਪੈਕਟ ਜੁੱਤੀ ਦੇ ਸਲੀਪਰ ਥੱਲੇ ਲੁਕੋ ਕੇ ਰੱਖੇ ਹੋਏ ਸੀ ਜਿਸ ਦੇ ਵਿੱਚ ਕੁੱਲ 530 ਗ੍ਰਾਮ ਹੈਰੋਇਨ ਲਕੋਈ ਹੋਈ ਸੀ।ਬੀਐਸਐਫ ਦੇ ਜਵਾਨਾਂ ਵੱਲੋਂ ਕਾਬੂ ਕੀਤੇ ਇਹਨਾਂ ਦੋਨਾਂ ਵਿਅਕਤੀਆਂ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ |