Punjab
12 ਸਾਲ ਬਾਅਦ ਅੱਜ ਖੁੱਲ੍ਹੇਆ ਟਰੱਕ ਯੂਨੀਅਨ ਦਾ ਗੇਟ, ਇਮਾਰਤ ਕਈ ਸਾਲਾਂ ਤੋਂ ਪਈ ਸੀ ਬੰਦ
ਮੋਗਾ ਟਰੱਕ ਯੂਨੀਅਨ ਜੋ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਹੋਣ ਕਰਕੇ ਬੰਦ ਸੀ ਅਤੇ ਅੱਜ ਸਰਬਸੰਤੀ ਨਾਲ ਚੋਣ ਹੋਈ ਜਿਸ ਵਿੱਚ ਅੱਜ ਆਗਿਆਪਾਲ ਨੂੰ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੋਗਾ ਜੀ ਟੀ ਰੋਡ ਸਥਿਤ ਟਰੱਕ ਯੂਨੀਅਨ ਜਿੱਥੇ ਕਈ ਸਾਲਾਂ ਤੋਂ 145 ਲੱਗੀ ਹੋਈ ਸੀ ਅਤੇ ਟਰੱਕ ਯੂਨੀਅਨ ‘ਚ ਕੋਈ ਪੁਕਾਰ ਨਹੀਂ ਹੁੰਦੀ ਸੀ ਅਤੇ ਟਰੱਕ ਯੂਨੀਅਨ ਦੀ ਇਹ ਇਮਾਰਤ ਕਈ ਸਾਲਾਂ ਤੋਂ ਬੰਦ ਪਈ ਸੀ ਅਤੇ ਖੰਡਰ ਬਣ ਚੁੱਕੀ ਸੀ। ਜਦੋਂ ਕਿ ਅੱਜ ਇਸ ਯੂਨੀਅਨ ਵਿੱਚੋਂ 145 ਨੂੰ ਹਟਾਵਾ ਕੇ ਇੱਥੇ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਅਗਿਆਪਾਲ ਨੂੰ ਬਣਾਇਆ ਗਿਆ ਹੈ।
ਇਸ ਮੌਕੇ ਉਨ੍ਹਾਂ ਨੂੰ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਹੁਣ ਸਾਰੇ ਟਰੱਕ ਅਪਰੇਟਰ ਇਸ ਯੂਨੀਅਨ ਦੇ ਥੱਲੇ ਕੰਮ ਕਰਨਗੇ।ਇਸ ਮੌਕੇ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਅਤੇ ਚੇਅਰਮੈਨ ਹਰਜਿੰਦਰ ਸਿੰਘ ਨੇ ਅਗਿਆਪਾਲ ਦੇ ਨਾਂ ਦਾ ਐਲਾਨ ਕੀਤਾ ਅਤੇ ਟਰੱਕ ਅਪਰੇਟਰ ਨੇ ਉਨ੍ਹਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ।
ਇਸ ਮੌਕੇ ਮੇਅਰ ਬਲਜੀਤ ਚਾਨੀ ਨੇ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਟਰੱਕ ਅਪਰੇਟਰਾਂ ਦੀ ਲੁੱਟ ਹੁੰਦੀ ਸੀ ਜੋ ਹੁਣ ਰੁਕੇਗੀ ਅਤੇ ਅਗਿਆਪਾਲ ਇਨ੍ਹਾਂ ਟਰੱਕ ਅਪਰੇਟਰਾਂ ਨੂੰ ਨਾਲ ਲੈ ਕੇ ਚੱਲਣਗੇ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਦੀ ਇਕ ਟਰੱਕ ਯੂਨੀਅਨ ਦੀ ਪੁਰਾਣੀ ਤਸਵੀਰ ਦੇਖ ਸਕਦੇ ਹੋ ਕਿ 145 ਨੂੰ ਹਟਾਉਣ ਤੋਂ ਪਹਿਲਾਂ ਇੱਥੇ ਕੀ ਹਾਲਤ ਸੀ ਅਤੇ 145 ਹਟਾਏ ਜਾਣ ਤੋਂ ਬਾਅਦ ਇਸ ਟਰੱਕ ਯੂਨੀਅਨ ਦੀ ਸਫ਼ਾਈ ਕੀਤੀ ਗਈ ਅਤੇ ਇੱਕ ਦਹਾਕੇ ਬਾਅਦ ਟਰੱਕ ਯੂਨੀਅਨ ਨੂੰ ਨਵਾਂ ਪ੍ਰਧਾਨ ਮਿਲਿਆ ਹੈ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਆਗਿਆ ਪਾਲ ਨੇ ਕਿਹਾ ਕਿ ਇਹ ਇਮਾਰਤ ਸਾਲਾਂ ਤੋਂ ਖੰਡਰ ਬਣੀ ਹੋਈ ਸੀ ਅਤੇ ਦੋ ਧੜਿਆਂ ਦੇ ਝਗੜੇ ਕਾਰਨ ਇੱਥੇ 145 ਲਗਾਈ ਗਈ ਸੀ, ਜਿਸ ਨੂੰ ਵਿਧਾਇਕ ਦੇ ਯਤਨਾਂ ਸਦਕਾ 145 ਹਟਾ ਦਿੱਤਾ ਗਿਆ ਸੀ ਅਤੇ ਅੱਜ ਸਾਲਾਂ ਬਾਅਦ ਮੁੜ ਇਸ ਯੂਨੀਅਨ ਨੂੰ ਇਸਦੇ ਰੂਪ ਵਿੱਚ ਪ੍ਰਧਾਨ ਮਿਲਿਆ ।
ਦੂਜੇ ਪਾਸੇ ਟਰੱਕ ਆਪ੍ਰੇਟਰ ਨੇ ਵੀ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ 12 ਸਾਲਾਂ ਬਾਅਦ ਉਨ੍ਹਾਂ ਦੀ ਗੱਲ ਸੁਣੀ ਗਈ ਅਤੇ ਅੱਜ ਇਸ ਟਰੱਕ ਯੂਨੀਅਨ ਨੂੰ ਪ੍ਰਧਾਨ ਮਿਲਿਆ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਟਰੱਕ ਅਪਰੇਟਰਾਂ ਦੀ ਬਹੁਤ ਲੁੱਟ ਕੀਤੀ ਜਾਂਦੀ ਸੀ ਉਨ੍ਹਾਂ ਕਿਹਾ ਕਿ ਜੋ ਸਪੈਸ਼ਲ ਦਾ ਰੇਟ 14-15 ਹਜ਼ਾਰ ਰੁਪਏ ਸੀ ਫਿਰ ਇਸ ਨੂੰ 5600 ਰੁਪਏ ਕਰ ਦਿੱਤਾ ਗਿਆ ਅਤੇ ਉਹ ਝੋਨੇ ਦੀ ਪ੍ਰਤੀ ਬੋਰੀ 2.25 ਰੁਪਏ ਅਦਾ ਦਿੰਦੇ ਰਹੇ ਜਿਸ ਦਾ ਰੇਟ 11 ਤੋਂ 12 ਰੁਪਏ ਸੀ। ਅਤੇ ਵਿਧਾਇਕ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਨ੍ਹਾਂ ਦੀ ਮਜਬੂਰੀ ਨੂੰ ਸਮਝਦੇ ਹੋਏ ਪਹਿਲਾਂ 145 ਨੂੰ ਹਟਾਇਆ ਅਤੇ ਅੱਜ ਅਗਿਆਪਾਲ ਨੂੰ ਇਸ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਕਾਫੀ ਪ੍ਰੇਸ਼ਾਨੀ ਹੁੰਦੀ ਸੀ ਪਹਿਲਾਂ ਡਰਾਈਵਰਾਂ ਦਾ ਟੈਕਸ ਵੀ ਟੁੱਟ ਜਾਂਦਾ ਸੀ, ਕਿਸੇ ਦਾ ਬੀਮਾ ਨਹੀਂ ਹੁੰਦਾ ਸੀ। ਟੈਕਸ ਨਹੀਂ ਦੇ ਸਕੇ, ਵਾਹਨ ਪਾਸ ਨਹੀਂ ਕਰਵਾ ਸਕੇ ਕਾਰਨ ਇਹੀ ਰਿਹਾ ਕਿ ਟਰੱਕ ਅਪਰੇਟਰ ਨੂੰ ਪੂਰਾ ਰੇਟ ਨਾ ਮਿਲਦਾ ਸੀ ਕਿਹਾ ਕਿ ਲੋਕਲ ਗੇੜੇ ਦੇ 1300 ਰੁਪਏ ਜਿਸ ਵਿੱਚ ਕੋਈ ਰੇਹੜੀ ਵਾਲਾ ਨਹੀਂ ਜਾਂਦਾ ਹੁਣ ਉਨ੍ਹਾਂ ਨੂੰ ਉਮੀਦ ਜਾਗੀ ਹੈ ਕਿ ਟਰੱਕ ਆਪ੍ਰੇਟਰ ਨੂੰ ਸਹੀ ਕੀਮਤ ਮਿਲੇਗੀ।