Connect with us

National

ਕੇਰਲ ‘ਚ ਮੋਟਰਸਾਈਕਲ ਸਵਾਰ ਨੇ ਸੜਕ ‘ਤੇ ਸੁੱਤੇ ਲੋਕਾਂ ਨੂੰ ਕੁਚਲਿਆ, ਇਕ ਵਿਅਕਤੀ ਦੀ ਮੌਤ

Published

on

KERALA: ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਫੁੱਟਪਾਥ ’ਤੇ ਸੁੱਤੇ ਪਏ ਲੋਕਾਂ ਉੱਤੇ ਮੋਟਰਸਾਈਕਲ ਚੜ੍ਹ ਜਾਣ ਕਾਰਨ ਇੱਕ ਅਪਾਹਜ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਜਖ਼ਮੀ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ|

ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਜੋਨਾਕਾਪੁਰਮ ਵਿੱਚ ਵਾਪਰੀ ਅਤੇ ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਗੁਆਂਢੀ ਤਾਮਿਲਨਾਡੂ ਦੇ ਰਹਿਣ ਵਾਲੇ ਅਰੁਮੁਘਮ (60) ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮੋਟਰਸਾਈਕਲ ਚਲਾ ਰਹੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ